ਬਿਹਾਰ ਤੋਂ ਦਿੱਲੀ ਜਾ ਰਹੀ ਬੱਸ ਓਵਰਟੇਕ ਕਰਦੇ ਸਮੇਂ ਟੈਂਕਰ ਨਾਲ ਟਕਰਾਈ
- ਸੜਕ ’ਤੇ ਖਿੱਲਰੀਆਂ ਲਾਸ਼ਾਂ
ਉਨਾਵ (ਏਜੰਸੀ)। ਉੱਤਰ ਪ੍ਰਦੇਸ਼ ਦੇ ਉਨਾਵ ’ਚ ਲਖਨਓ-ਆਗਰਾ ਐਕਸਪ੍ਰੈਸਵੇਅ ’ਤੇ ਟੈਂਕਰ ਤੇ ਡਬਲ ਡੈਕਰ ਬੱਸ ਵਿਚਕਾਰ ਭਿਆਨਕ ਸੜਕ ਹਾਦਸਾ ਹੋਇਆ ਹੈ। ਜਿਸ ਵਿੱਚ 18 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲੇ ਬਿਹਾਰ ਦੇ ਰਹਿਣ ਵਾਲੇ ਹਨ। ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਪੁਰਸ਼ਾਂ ਦੀ ਗਿਣਤੀ 14, ਜਦਕਿ 2 ਔਰਤਾਂ ਤੇ 2 ਬੱਚੇ ਸ਼ਾਮਲ ਹਨ। ਨਾਲ ਹੀ ਇਸ ਭਿਆਨਕ ਸੜਕ ਹਾਦਸੇ ’ਚ 19 ਲੋਕ ਜ਼ਖਮੀ ਵੀ ਹਨ। ਇਹ ਸੜਕ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਟੱਕਰ ਹੁੰਦੇ ਹੀ ਬੱਸ ਕਈ ਵਾਰ ਪਲਟੀ ਤੇ ਪਲਟਣ ਤੋਂ ਬਾਅਦ ਖਾਈ ’ਚ ਜਾ ਡਿੱਗੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਡੀਐੱਮ ਤੇ ਐੱਸਪੀ ਵੀ ਮੌਕੇ ’ਤੇ ਮੌਜ਼ੂਦ ਹਨ। ਪੁਲਿਸ ਵੱਲੋਂ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਜਾ ਰਿਹਾ ਹੈ। (Unnao Road Accident)
ਇਹ ਵੀ ਪੜ੍ਹੋ : Putin: ਅਮਨ ਲਈ ਅਵਾਜ਼
ਬਿਹਾਰ ਤੋਂ ਦਿੱਲੀ ਜਾ ਰਹੀ ਸੀ ਬੱਸ | Unnao Road Accident
ਹਾਸਲ ਹੋਏ ਵੇਰਵਿਆਂ ਮੁਤਾਬਕ ਇਹ ਬੱਸ ਬਿਹਾਰ ਤੋਂ ਸੀਵਾਨ ਦੇ ਦਿੱਲੀ ਜਾ ਰਹੀ ਸੀ। ਜਦੋਂ ਇਹ ਬੱਸ ਉਨਾਵ ’ਚ ਬੰਗਰਮਾਉ ਪਹੁੰਚੀ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਨਾਲ ਦੁੱਧ ਨਾਲ ਭਰੇ ਟੈਂਕਰ ਨੇ ਓਵਰਟੇਕ ਕੀਤਾ। ਇਸ ਕਾਰਨ ਬੱਸ ਬੇਕਾਬੂ ਹੋ ਗਈ ਤੇ ਟੈਂਕਰ ਨਾਲ ਟਕਰਾ ਗਈ। ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਬੰਗਰਮਾਉ ਇੰਸਪੈਕਟਰ ਮੌਕੇ ’ਤੇ ਪਹੁੰਚੇ ਤੇ ਜ਼ਖਮੀਆਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਡਾਕਟਰਾਂ ਨੇ 18 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਜ਼ਖਮੀਆਂ ਨੂੰ ਲਖਨਓ ਦੇ ਟ੍ਰਾਮਾ ਸੈਂਟਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। (Unnao Road Accident)