ਉਨਾਵ ਕੇਸ: ਪੀੜਤਾ ਦੇ ਪਿਤਾ ਦੀ ਹੱਤਿਆ ਮਾਮਲੇ ‘ਚ ਸੇਂਗਰ ਨੂੰ ਦਸ ਸਾਲ ਦੀ ਸਜ਼ਾ

Unnao Rape Case: Sengar Sentenced To Ten Years

ਉਨਾਵ ਕੇਸ: ਸੇਂਗਰ ਨੂੰ ਦਸ ਸਾਲ ਦੀ ਸਜ਼ਾ
ਜਬਰ ਜਿਨਾਹ ਮਾਮਲੇ ‘ਚ ਹੋ ਚੁੱਕੀ ਹੈ ਉਮਰ ਕੈਦ ਦੀ ਸਜ਼ਾ

ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਉਨਾਵ ਜਬਰਜਨਾਹ (Unnao Rape Case) ਪੀੜਤਾ ਦੇ ਪਿਤਾ ਦੀ ਹਿਰਾਸਤ ‘ਚ ਮੌਤ ਮਾਮਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ ਸੱਤ ਵਿਅਕਤੀਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ ਚਾਰ ਮਾਰਚ ਨੂੰ ਉਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੀ ਜਬਰਜਨਾਹ ਪੀੜਤਾ ਦੇ ਪਿਤਾ ਦੀ ਹਿਰਾਸਤ ‘ਚ ਮੌਤ ਦੇ ਮਾਮਲੇ ‘ਚ ਆਰੋਪੀ ਸੇਂਗਰ ਅਤੇ ਛੇ ਹੋਰ ਨੂੰ ਦੋਸ਼ੀ ਠਹਿਰਾਇਆ ਸੀ। ਸੇਂਗਰ ਨਾਬਾਲਿਗ ਲੜਕੀ ਦਾ ਸਾਲ 2017 ‘ਚ ਅਗਵਾਹ ਕਰਨ ਅਤੇ ਜਬਰਜਨਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਅੰਤਿਮ ਸੁਣਵਾਈ ਤੋਂ ਬਾਅਦ ਪਿਛਲੇ ਸਾਲ 20 ਦਸੰਬਰ ਨੂੰ ਨਾਬਾਲਿਗ ਨਾਲ ਜਬਰਜਿਨਾਹ ਦੇ ਮਾਮਲੇ ‘ਚ ਸੇਂਗਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪੀੜਤਾ ਦੇ ਪਿਤਾ ਦੀ 9 ਅਪਰੈਲ 2018 ‘ਚ ਪੁਲਿਸ ਹਿਰਾਸਤ ‘ਚ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।