38 ਫੀਸਦੀ ਗੇਟਾਂ ਤੋਂ ਹੋਵੇਗੀ ਐਂਟਰੀ
ਨਵੀਂ ਦਿੱਲੀ। ਅਨਲਾਕ-4 ‘ਚ ਦਿੱਲੀ ਮੈਟਰੋ ਚੱਲਣ ਦੀ ਸੰਭਾਵਨਾ ਹੈ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਮੈਟਰੋ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਹਾਲਾਂਕਿ ਹੁਣ ਮੈਟਰੋ ‘ਚ ਯਾਤਰੀਆਂ ਲਈ ਸਫ਼ਰ ਸੌਖਾ ਨਹੀਂ ਹੋਵੇਗਾਅਨਲਾਕ-4 ਦਿੱਲੀ ਮੈਟਰੋ ਚੱਲਣ ਲਈ ਤਿਆਰ
ਅਨਲਾਕ-4 ‘ਚ ਦਿੱਲੀ ਮੈਟਰੋ ਦੇ ਸਿਰਫ਼ 38 ਫੀਸਦੀ ਗੇਟਾਂ ਤੋਂ ਹੀ ਯਾਤਰੀਆਂ ਦੀ ਐਂਟਰੀ ਤੇ ਐਗਜ਼ਿਟ ਹੋਵੇਗੀ।
ਐਂਟਰੀ ਗੇਟ ‘ਤੇ ਸੈਨੇਟਾਈਜ਼ਰ ਦੀ ਵਿਵਸਥਾ ਹੋਵੇਗੀ
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਮੈਟਰੋ ਦੇ 671 ਗੇਟ ਹਨ ਜਿਨ੍ਹਾਂ ‘ਚੋਂ ਸਿਰਫ਼ 257 ਹੀ ਖੁੱਲ੍ਹਣਗੇ ਇਸ ਤੋਂ ਇਲਾਵਾ ਦਿੱਲੀ ਮੈਟਰੋ ਦੇ ਕਰਮਚਾਰੀਆਂ ਅਤੇ ਯਾਤਰੀਆਂ ਨੂੰ ਫੇਸ ਮਾਸਕ ਲਾਉਣਾ ਲਾਜ਼ਮੀ ਹੋਵੇਗਾ ਉੱਥੇ, ਮੈਟਰੋ ਸਟੇਸ਼ਨ ਦੀ ਲਿਫ਼ਟ ‘ਚ ਇੱਕ ਸਮੇਂ ‘ਚ ਜ਼ਿਆਦਾ ਤੋਂ ਜ਼ਿਆਦਾ 3 ਯਾਤਰੀ ਹੀ ਰਹਿਣਗੇ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਸ਼ੱਕੀ ਨੂੰ ਮੈਟਰੋ ਸਟੇਸ਼ਨ ‘ਚ ਪ੍ਰਵੇਸ਼ ਨਹੀਂ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.