ਬਿਨਾਂ ਲਾਇਸੰਸ ਤੋਂ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ

Bathinda News
ਬਿਨਾਂ ਲਾਇਸੰਸ ਤੋਂ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ

ਪੁਲਿਸ ਨੂੰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ | Bathinda News

  • ਨਸ਼ਾ ਛੁਡਾਉਣ ਦੀ ਬਜਾਏ ਨੌਜਵਾਨਾਂ ਨੂੰ ਦਿੰਦੇ ਸਨ ਨਸ਼ੇ ਦੀਆਂ ਗੋਲੀਆਂ

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Bathinda News: ਸਥਾਨਕ ਸ਼ਹਿਰ ਦੀ ਪੁਲਿਸ ਵੱਲੋਂ ਬਿਨਾਂ ਲਾਇਸੰਸ ਤੋਂ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਨੌਜਵਾਨਾਂ ਨੂੰ ਨਸ਼ਾ ਛਡਾਉਣ ਬਹਾਨੇ ਉਨ੍ਹਾਂ ਨੂੰ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਦੇ ਹਨ। ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐੱਸਪੀ ਰਜੇਸ਼ ਸਨੇਹੀ ਤੇ ਥਾਣਾ ਮੁਖੀ ਮੈਡਮ ਸਰਬਜੀਤ ਕੌਰ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਿਤ ਮਨਜੀਤ ਸਿੰਘ ਪੁੱਤਰ ਅਰਵਿੰਦਰ ਸਿੰਘ ਵਾਸੀ ਪਿੰਡ ਖੜੰਜਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਪਿਛਲੇ ਕਰੀਬ 7 ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਹੈ।

ਇਹ ਖਬਰ ਵੀ ਪੜ੍ਹੋ : Suicide: MBBS ਵਿਦਿਆਰਥੀ ਨੇ ਛੇਵੀਂ ਮੰਜ਼ਿਲ ਤੋਂ ਮਾਰੀ ਛਾਲ, ਪੇਪਰ ਖਰਾਬ ਹੋਣ ਕਾਰਨ ਸੀ ਪਰੇਸ਼ਾਨੀ ’ਚ

ਉਸ ਦੀ ਮੁਲਾਕਾਤ ਮੁਲਜਮ ਚਰਨਜੀਤ ਸਿੰਘ ਤੇ ਕਰਮਜੀਤ ਸਿੰਘ ਨਾਲ ਹਨੂੰਮਾਨਗੜ੍ਹ ਜੰਕਸ਼ਨ (ਰਾਜਸਥਾਨ) ਦੇ ਨਸ਼ਾ ਛਡਾਊ ਕੇਂਦਰ ’ਚ ਹੋਈ ਸੀ। ਉਕਤ ਦੋਵਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਤਲਵੰਡੀ ਸਾਬੋ ਵਿਖੇ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਹੋਇਆ ਹੈ ਤੇ ਉਹ ਉਸ ਕੋਲ ਆ ਜਾਵੇ ਉਹ ਉਸ ਦਾ ਨਸ਼ਾ ਛੁੜਵਾ ਦੇਣਗੇ। ਉਕਤ ਦੋਵਾਂ ਨੇ 30 ਨਵੰਬਰ ਨੂੰ 8 ਹਜਾਰ ਰੁਪਏ ਪਹਿਲਾਂ ਨਗਦ ਲਏ ਤੇ 10 ਹਜਾਰ ਰੁਪਏ ਦੀ ਹੋਰ ਮੰਗ ਕੀਤੀ ਗਈ। ਉਕਤ ਵਿਅਕਤੀ ਨੇ ਦੱਸਿਆ ਕਿ ਦੋਵੇਂ ਮੁਲਜਮ ਚਰਨਜੀਤ ਸਿੰਘ ਤੇ ਕਰਮਜੀਤ ਸਿੰਘ ਕੇਂਦਰ ’ਚ ਆਉਣ ਵਾਲੇ ਲੜਕਿਆਂ ਨੂੰ ਨਸ਼ੇ ਦੀਆਂ ਗੋਲੀਆਂ ਪੀਸ ਕੇ ਦੇ ਕੇ ਲੋਕਾਂ ਨਾਲ ਕਥਿਤ ਤੌਰ ’ਤੇ ਠੱਗੀ ਮਾਰਦੇ ਸਨ। Bathinda News

ਜਿਨ੍ਹਾਂ ਨਾਲ ਨੌਜਵਾਨਾਂ ਦੀ ਜਾਨ ਵੀ ਜਾ ਸਕਦੀ ਹੈ ਤੇ ਇਨ੍ਹਾਂ ਨੇ ਬਿਨਾਂ ਲਾਈਸੰਸ ਜਾਂ ਪਰਮਿਟ ਤੋਂ ਆਪਣੇ ਘਰ ’ਚ ਹੀ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਹੋਇਆ ਹੈ, ਜਿਸ ਸਬੰਧੀ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਸੀ। ਅੱਜ ਤਲਵੰਡੀ ਸਾਬੋ ਦੀ ਥਾਣਾ ਮੁਖੀ ਮੈਡਮ ਸਰਬਜੀਤ ਕੌਰ ਨੇ ਤਿੰਨ ਮੁਲਜਮਾਂ ਕਰਮਜੀਤ ਸਿੰਘ ਪੁੱਤਰ ਜਗਜੀਤ ਸਿੰਘ, ਮੰਗਾ ਸਿੰਘ ਪੁੱਤਰ ਬਲਵੀਰ ਸਿੰਘ ਤਲਵੰਡੀ ਸਾਬੋ, ਮੁਖਤਿਆਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਾਜੂ ਸਾਹ ਮਿਸ਼ਰੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। Bathinda News