ਇੱਕ ਵਿਅਕਤੀ ਸੁਰੱਖਿਆ ਪ੍ਰਬੰਧਾਂ ਨੂੰ ਟਿੱਚ ਜਾਣਦਾ ਹੋਇਆ ਪੁੱਜਾ ਕੇਂਦਰੀ ਮੰਤਰੀ ਦੇ ਨੇੜੇ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ:ਅੱਜ ਲੁਧਿਆਣਾ ‘ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਫੇਰੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਉਹਨਾਂ ਨਾਲ ਆਪਣੀ ਸਪੈਸ਼ਲ ਸੁਰੱਖਿਆ ਟੀਮ ਵੀ ਤਾਇਨਾਤ ਸੀ, ਫੇਰ ਵੀ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਕੇਂਦਰੀ ਮੰਤਰੀ ਦੇ ਕੋਲ ਜਾ ਪਹੁੰਚਿਆ ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਪਾਕੇਟ ਮਾਰ ਚੋਰ ਸੀ
ਦਰਅਸਲ ਲੁਧਿਆਣਾ ‘ਚ ਸਤਪਾਲ ਮਿੱਤਲ ਸਕੂਲ ਵਿਖੇ ਭਾਰਤੀ ਫਾਊਂਡੇਸ਼ਨ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਕਰਵਾਏ ਗਏ ਪ੍ਰੋਗਰਾਮ ‘ਚ ਸ਼ਿਰਕਤ ਕਰਨ ਤੋਂ ਬਾਅਦ ਵਿੱਤ ਮੰਤਰੀ ਦੁੱਗਰੀ ਰੋਡ ਸਥਿਤ ਭਾਜਪਾ ਦੇ ਨਵੇਂ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਇਸ ਦੌਰਾਨ ਕੇਂਦਰੀ ਮੰਤਰੀ ਦੀ ਸਖਤ ਸੁਰੱਖਿਆ ਦੇ ਘੇਰੇ ਨੂੰ ਤੋੜਦੇ ਹੋਏ ਇੱਕ ਅਣਪਛਾਤਾ ਵਿਅਕਤੀ ਨਾ ਸਿਰਫ ਉਨ੍ਹਾਂ ਦੇ ਕੋਲ ਜਾ ਪਹੁੰਚਿਆ ਸਗੋਂ ਚੋਰ ਵੱਲੋਂ ਭਾਜਪਾ ਆਗੂ ਤੀਕਸ਼ਣ ਸੂਦ ਦਾ ਪਰਸ ਵੀ ਚੋਰੀ ਕਰ ਲਿਆ ਗਿਆ ਇਸ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਰਸ ਚੋਰੀ ਕਰਦੇ ਚੋਰ ਨੂੰ ਇੱਕ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਦੇਖ ਲਿਆ ਜਿਸ ‘ਤੇ ਉਥੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਾਬੂ ਕਰ ਲਿਆ ਗਿਆ
ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਕਈ ਭਾਜਪਾ ਆਗੂ ਇਹ ਕਹਿੰਦੇ ਸੁਣੇ ਗਏ ਕਿ ਸ਼ੁਕਰ ਹੈ ਇਹ ਚੋਰੀ ਦੇ ਇਰਾਦੇ ਨਾਲ ਹੀ ਆਇਆ ਸੀ, ਇਸ ਦੀ ਥਾਂ ਕੋਈ ਹੋਰ ਗਲਤ ਅਨਸਰ ਵੀ ਹੋ ਸਕਦਾ ਸੀ। ਦੇਸ਼ ਦੇ ਇੱਕ ਚੋਟੀ ਦੇ ਆਗੂ ਤੇ ਵੱਡੀ ਸੁਰੱਖਿਆ ਨਾਲ ਲੈਸ ਕੇਂਦਰੀ ਵਿੱਤ ਤੇ ਰੱਖਿਆ ਮੰਤਰੀ ਦੇ ਨੇੜੇ ਇੱਕ ਆਮ ਆਦਮੀ ਦਾ ਅਸਾਨੀ ਨਾਲ ਪੁੱਜ ਜਾਣਾ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹਾ ਕਰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।