ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਗਰੁੱਪ ਨੂੰ ਮਿਲਿਆ ਕਲਮ ਦਾ ਚੋਣ ਨਿਸ਼ਾਨ
ਇਸ ਵਾਰ ਕਰਮਚਾਰੀ ਬਦਲਾਅ ਦੇ ਰੌਂਅ ’ਚ : ਡਾ. ਜਤਿੰਦਰ ਸਿੰਘ ਮੱਟੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵਿਖੇ 9 ਮਾਰਚ ਨੂੰ ਹੋਣ ਜਾ ਰਹੀਆਂ ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਦੀਆਂ ਚੋਣਾਂ ਲਈ ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਗਰੁੱਪ ਦੇ ਉਮੀਦਵਾਰਾਂ ਨੂੰ ਚੋਣ ਕਮਿਸ਼ਨਰ ਵੱਲੋਂ ਕਲਮ ਦਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਦੇ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕਰਮਚਾਰੀ ਇਸ ਵਾਰ ਸਥਾਪਿਤ ਧਿਰਾਂ ਨੂੰ ਸੱਤਾ ਤੋਂ ਚੱਲਦਾ ਕਰਕੇ ਇੱਕ ਨਵੀਂ ਟੀਮ ਨੂੰ ਮੌਕਾ ਦੇਣਗੇ। ਪੰਜਾਬੀ ਯੂਨੀਵਰਸਿਟੀ ਕੈਂਪਸ, ਰੀਜਨਲ ਸੈਂਟਰ, ਨੇਬਰਹੁੱਡ ਕੈਂਪਸ ਵਿੱਚਲੇ ਬੀ ਅਤੇ ਸੀ ਕਲਾਸ ਵਰਗ ਦੇ ਕਰਮਚਾਰੀਆਂ ਵਿੱਚ ਨਵੀਂ ਧਿਰ ਨੂੰ ਮੌਕਾ ਦੇਣ ਲਈ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਸਾਂਝਾ ਕਰਮਚਾਰੀ ਫਰੰਟ ਅੰਬੇਡਕਰ ਦੇ ਪ੍ਰਧਾਨ ਪਦ ਦੇ ਉਮੀਦਵਾਰ ਜਗਤਾਰ ਸਿੰਘ ਬਾਲੂ ਨੇ ਕਿਹਾ ਕਿ ਕਰਮਚਾਰੀਆਂ ਦੇ ਬਹੁਤ ਸਾਰੇ ਮੁੱਦੇ ਪਿਛਲੀਆਂ ਪਾਰਟੀਆਂ ਵੱਲੋਂ ਉਠਾਏ ਹੀ ਨਹੀਂ ਗਏ, ਇੱਥੋਂ ਤੱਕ ਕਿ ਤਨਖਾਹ ਲਈ ਵੀ ਕਰਮਚਾਰੀਆਂ ਨੂੰ ਦੋ ਦੋ ਮਹੀਨੇ ਦਾ ਇੰਤਜਾਰ ਕਰਨਾ ਪੈ ਰਿਹਾ ਹੈ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਕਲਮ ਦੇ ਚੋਣ ਨਿਸ਼ਾਨ ’ਤੇ ਮੋਹਰ ਲਗਾ ਕੇ ਇਕ ਨਵੀਂ ਸੋਚ ਅਤੇ ਨਵੀਂ ਟੀਮ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਮੌਕੇ ਹਾਜਰ ਅਹੁਦੇਦਾਰਾਂ ਵਿੱਚ ਮੀਤ ਪ੍ਰਧਾਨ ਰਮਿੰਦਰ ਸਿੰਘ, ਜਰਨਲ ਸਕੱਤਰ ਲਈ ਰਾਕੇਸ਼ ਕੁਮਾਰ, ਸਕੱਤਰ ਸ੍ਰੀਮਤੀ ਬਲਵਿੰਦਰ ਕੌਰ, ਸਹਾਇਕ ਸਕੱਤਰ ਤੇਜਿੰਦਰ ਸਿੰਘ, ਪ੍ਰਚਾਰ ਸਕੱਤਰ ਗੁਰਜੀਤ ਸਿੰਘ, ਖਜਾਨਚੀ ਹਰਜੀਤ ਸਿੰਘ ਟੌਹੜਾ ਅਤੇ ਕਾਰਜਕਾਰੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮਿ੍ਰਤਪਾਲ ਸਿੰਘ, ਮੀਨਾ ਕੁਮਾਰੀ ਹਾਜਰ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ