Unity for peace: ਦੁਨੀਆ ’ਚ ਸ਼ਕਤੀਸਾਲੀ ਮੁਲਕ ਹੀ ਟਕਰਾਅ ਦਾ ਕਾਰਨ ਤੇ ਕੇਂਦਰ ਰਹਿੰਦੇ ਹਨ ਭਾਵੇਂ ਉਹਨਾਂ ਦੇ ਟਕਰਾਅ ਦਾ ਨਤੀਜਾ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਡੋਨਾਲਡ ਟਰੰਪ ਦੀ ਜਿੱਤ ਦੇ ਨਾਲ ਹੀ ਮੱਧ ਪੂਰਬ ’ਚ ਸੀਰੀਆ ’ਤੇ ਕੂਟਨੀਤੀਆਂ ਨੇ ਨਵਾਂ ਰੂਪ ਲੈ ਲਿਆ ਹੈ। ਇਜ਼ਰਾਈਲ-ਫਲਸਤੀਨ ਜੰਗ ਦੇ ਮਾਮਲੇ ’ਚ ਨਵੀਆਂ ਰਣਨੀਤੀਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ।
Read Also : Punjab AQI: ਪੰਜਾਬ ਹੋਇਆ ਹਾਲੋਂ-ਬੇਹਾਲ, ਹਵਾ ਗੁਣਗੱਤਾ ਨੇ ਘੁੱਟਿਆ ਲੋਕਾਂ ਦਾ ਦਮ
ਸਾਉਦੀ ਅਰਬ ’ਚ ਇਕੱਠੇ ਹੋਏ 50 ਮੁਲਕਾਂ ਦੇ ਮੁਖੀਆਂ ਨੇ ਫਸਲਸਤੀਨ ਦੀ ਹਮਾਇਤ ਕਰਕੇ ਇਜ਼ਰਾਈਲ ਨੂੰ ਜੰਗ ਰੋਕਣ ਲਈ ਕਿਹਾ ਹੈ। ਇੰਨਾ ਹੀ ਨਹੀਂ ਇਰਾਨ ’ਤੇ ਹਮਲੇ ਰੋਕਣ ਲਈ ਵੀ ਕਿਹਾ ਗਿਆ ਹੈ। ਨਵੇਂ ਦੌਰ ’ਚ ਅਰਬ ਮੁਲਕਾਂ ਦੇ ਤੇਵਰ ਬਦਲੇ ਹੋਏ। ਮਿਸਰ, ਤੁਰਕੀ, ਸਾਊਦੀ ਅਰਬ ਦੇ ਮੁਖੀਆਂ ਨੇ ਇੱਕਜੁਟਤਾ ਵਿਖਾਈ ਹੈ। ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸਾਉਦੀ ਅਰਬ ਫੌਜ ਮੁਖੀ ਇਰਾਨ ਗਏ ਹਨ। Unity for peace
ਆਮ ਤੌਰ ’ਤੇ ਮੀਟਿੰਗ, ਸੰਮੇਲਨ ਦਬਾਅ ਬਣਾਉਣ ਦੀ ਨੀਤੀ ਦਾ ਹਿੱਸਾ ਹੁੰਦੇ ਹਨ। ਜੇਕਰ ਇਹ ਸਾਰੇ ਮੁਲਕ ਅਮਰੀਕਾ ਨੂੰ ਮਨਾਉਣ ’ਚ ਕਾਮਯਾਬ ਹੁੰਦੇ ਹਨ ਤਾਂ ਚੰਗੀ ਗੱਲ ਹੈ। ਇੱਕਜੁਟਤਾ ਦਾ ਡੋਨਾਲਡ ਟਰੰਪ ’ਤੇ ਅਸਰ ਹੋਇਆ ਹੈ ਜਾਂ ਨਹੀਂ ਇਹ ਵੱਖਰਾ ਮਸਲਾ ਹੈ ਪਰ ਵਧ ਰਿਹਾ ਟਕਰਾਅ ਮਨੁੱਖਤਾ ਲਈ ਕੋਈ ਚੰਗਾ ਸੰਕੇਤ ਨਹੀਂ। ਜੇਕਰ ਇਹ ਟਕਰਾਅ ਇਸੇ ਤਰ੍ਹਾਂ ਅੱਗੇ ਵਧਦਾ ਗਿਆ ਤਾਂ ਦੁਨੀਆ ’ਚ ਤਬਾਹੀ, ਬਦਅਮਨੀ, ਆਰਥਿਕ ਬਦਹਾਲੀ ਤੇ ਨਿਰਦੋਸ਼ ਲੋਕਾਂ ਦੀ ਖੱਜਲ-ਖੁਆਰੀ ਦੀ ਵਜ੍ਹਾ ਬਣੇਗਾ। ਸਾਰੀ ਗੱਲ ਇੱਥੇ ਹੀ ਟਿਕੀ ਹੈ ਕਿ ਅਰਬ ਮੁਲਕ ਅਮਨ ਲਈ ਅੱਗੇ ਵਧਦੇ ਹਨ ਜਾਂ ਟਕਰਾਅ ਦਾ ਰਾਹ ਅਪਣਾਉਣਗੇ।