10 ਉਮੀਦਵਾਰ ਐਲਾਨੇ, ਬਲਵੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਲੜਨਗੇ ਚੋਣਾਂ
(ਸੱਚ ਕਹੂੰ ਨਿਊਜ਼) ਚੰਡੀਗੜ। ਸੰਯੁਕਤ ਸਮਾਜ ਮੋਰਚੇ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ‘ਚ 10 ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਇਸ ਗੱਲ ਦਾ ਐਲਾਨ ਰੁਲਦੂ ਸਿੰਘ ਮਾਨਸਾ, ਡਾ.ਸਵੈਮਨ ਸਿੰਘ ਤੇ ਹੋਰ ਆਗੂਆਂ ਨੇ ਦਫ਼ਤਰ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਸੂਚੀ ਮੁੱਖ ਤੌਰ ‘ਤੇ ਬਲਬੀਰ ਸਿੰਘ ਰਾਜੇਵਾਲ ਦਾ ਨਾਂਅ ਸ਼ਾਮਲ ਹੈ। ਬਲਵੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਮੈਦਾਨ ’ਚ ਉਤਰੇ ਹਨ। ਇਸ ਤੋਂ ਇਲਾਵਾ ਨੌਜਵਾਨ ਕਿਸਾਨ ਆਗੂ ਰਵਨੀਤ ਬਰਾੜ ਨੂੰ ਮੋਹਾਲੀ ਤੋ, ਪ੍ਰੇਮ ਸਿੰਘ ਭੰਗੂ (ਐਡਵੋਕੇਟ) ਨੂੰ ਘਨੌਰ, ਹਰਜਿੰਦਰ ਸਿੰਘ ਨੂੰ ਖਡੂਰ ਸਾਹਿਬ, ਬਲਰਾਜ ਸਿੰਘ ਨੂੰ ਕਾਦੀਆਂ ਤੋਂ, ਅਜੇ ਕੁਮਾਰ ਫਿਲੌਰ, ਰਮਨਦੀਪ ਸਿੰਘ ਨੂੰ ਜੈਤੋਂ ਆਦਿ ਨਾਂ ਸ਼ਾਮਿਲ ਹਨ।
ਸੰਯੁਕਤ ਸਮਾਜ ਮੋਰਚਾ ਵੱਲੋਂ ਐਲਾਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ
1. ਬਲਵੀਰ ਸਿੰਘ ਰਾਜੇਵਾਲ ਸਮਰਾਲਾ ਤੋਂ
2. ਘਨੌਰ ਤੋਂ ਐਡਵੋਕੇਟ ਪ੍ਰੇਮ ਸਿੰਘ ਭੰਗੂ
3. ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟਾਂਡਾ
4. ਮੋਹਾਲੀ ਤੋਂ ਰਵਨੀਤ ਸਿੰਘ ਬਰਾੜ
5. ਤਰਨਤਾਰਨ ਤੋਂ ਡਾ: ਸੁਖਮਨਦੀਪ ਸਿੰਘ ਢਿੱਲੋਂ
6. ਕਰਤਾਰਪੁਰ ਤੋਂ ਰਾਜੇਸ਼ ਕੁਮਾਰ
7. ਜੈਤੋ ਤੋਂ ਰਮਨਦੀਪ ਸਿੰਘ
8. ਫਿਲੌਰ ਤੋਂ ਅਜੇ ਕੁਮਾਰ
9. ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ
10. ਨਵਦੀਪ ਸੰਘਾ ਮੋਗਾ ਤੋਂ
ਆਮ ਆਦਮੀ ਪਾਰਟੀ ਤੋਂ ਟਿਕਟ ਨਾ ਮਿਲੀ ਤਾਂ ਕਿਸਾਨਾਂ ਦੀ ਪਾਰਟੀ ਤੋਂ ਚੋਣ ਮੈਦਾਨ ’ਚ ਉੱਤਰੇ ਸੰਘਾ
ਅਮਨਦੀਪ ਕੌਰ ਅਰੋੜਾ ਨੂੰ ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨਵਦੀਪ ਸੰਘਾ ਨੇ ਪਾਰਟੀ ਛੱਡ ਦਿੱਤੀ। ਹੁਣ ਉਹ ਸੰਯੁਕਤ ਸਮਾਜ ਮੋਰਚਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ