ਮਾਨਵਤਾ ਭਲਾਈ ਕਾਰਜਾਂ ਨੂੰ ਦੇਵਾਂਗੇ ਹੋਰ ਤੇਜ਼ ਗਤੀ
ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਨ ਦਾ ਦੁਹਰਾਇਆ ਪ੍ਰਣ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਅੱਜ ਸੂਬੇ ਭਰ ‘ਚ ਜ਼ਿਲ੍ਹਾ ਪੱਧਰੀ ਨਾਮ ਚਰਚਾਵਾਂ ‘ਚ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਨਾਮ ਚਰਚਾਵਾਂ ‘ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ‘ਤੇ ਦ੍ਰਿੜ ਵਿਸ਼ਵਾਸ ਤੇ ਸ਼ਰਧਾ ਪ੍ਰਗਟਾਉਂਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਦਾ ਪ੍ਰਣ ਦੁਹਰਾਇਆ ਇਸ ਦੇ ਨਾਲ ਹੀ ਡੇਰਾ ਸ਼ਰਧਾਲੂਆਂ ਨੇ ਸੂਬੇ ਭਰ ‘ਚ ਆਪਣੀਆਂ ਕਲੋਨੀਆਂ, ਪਿੰਡਾਂ, ਕਸਬਿਆਂ, ਸ਼ਹਿਰਾਂ ‘ਚ ਕਟੋਰੇ ਰੱਖ ਕੇ ਪੰਛੀਆਂ ਲਈ ਰੋਜ਼ਾਨਾ ਦਾਣਾ-ਪਾਣੀ ਦਾ ਪ੍ਰਬੰਧ ਕਰਨ ਦਾ ਪ੍ਰਣ ਦੂਹਰਾਇਆ ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਕਟੋਰੇ (ਪਰਿੰਡੇ) ਵੰਡੇ ਗਏ
ਐਤਵਾਰ ਨੂੰ ਸਰਸਾ, ਰੋਹਤਕ, ਹਿਸਾਰ, ਫਤਿਆਬਾਦ, ਅੰਬਾਲਾ, ਕੁਰੂਕਸ਼ੇਤਰ, ਭਿਵਾਨੀ ਤੇ ਕੈਥਲ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਨਾਮ ਚਰਚਾਵਾਂ ਹੋਈਆਂ ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਨਾਮ ਚਰਚਾਵਾਂ ‘ਚ ਜ਼ਿੰਮੇਵਾਰ ਸੇਵਾਦਾਰਾਂ ਨੇ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਬਹਿਕਾਵੇ ‘ਚ ਨਾ ਆਉਣ ਤੇ ਸਤਿਗੁਰੂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸੇਵਾ ਤੇ ਸਿਮਰਨ ਦੇ ਨਾਲ-ਨਾਲ ਇਨਸਾਨੀਅਤ ਦੇ ਭਲੇ ਦੇ ਕੰਮਾਂ ‘ਚ ਅੱਗੇ ਵਧਣ ਸਾਧ-ਸੰਗਤ ਨੇ ਹੱਥ ਚੁੱਕ ਕੇ ਇਕਜੁਟਤਾ ਦੇ ਨਾਲ ਪੂਜਨੀਕ ਗੁਰੂ ਜੀ ‘ਤੇ ਦ੍ਰਿੜ ਵਿਸ਼ਵਾਸ ਤੇ ਆਸਥਾ ਪ੍ਰਗਟਾਉਂਦਿਆਂ ਆਪ ਜੀ ਦੇ ਬਚਨਾਂ ‘ਤੇ ਅਮਲ ਕਰਨ ਦਾ ਪ੍ਰਣ ਦੂਹਰਾਇਆ
ਇਸ ਮੌਕੇ ਹਰ ਜ਼ਿਲ੍ਹੇ ਦੇ ਬਲਾਕਾਂ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਬਜ਼ੁਰਗ ਸੰਮਤੀਆਂ ਦੇ ਜ਼ਿੰਮੇਵਾਰ, ਸੁਜਾਨ ਭੈਣਾਂ ਸਮੇਤ ਵੱਡੀ ਗਿਣਤੀ ‘ਚ ਸਾਧ-ਸੰਗਤ ਮੌਜ਼ੂਦ ਰਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।