ਕਿਹਾ, ਇਸ ਵਾਰ ਪੰਜਾਬ ਬਣੇਗੀ ਭਾਜਪਾ ਦੀ ਸਰਕਾਰ (Union Minister Rajnath Singh)
(ਸੱਚ ਕਹੂੰ ਨਿਊਜ਼) ਫ਼ਰੀਦਕੋਟ। ਪੰਜਾਬ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਪੰਜਾਬ ਭਾਜਪਾ ਇਸ ਵਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀ ਹੈ। ਭਾਜਪਾ ਦੇ ਦਿੱਗ਼ਜ਼ ਆਗੂ ਪੰਜਾਬ ’ਚ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Union Minister Rajnath Singh) ਅੱਜ ਫ਼ਰੀਦਕੋਟ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਫਰੀਦਕੋਟ ਪਹੁੰਚਣ ’ਤੇ ਪਾਰਟੀ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਨਾਥ ਸਿੰਘ ਨੇ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਦੌਰਾਨ ਉਨਾਂ ਕਿਹਾ ਕਿ ਮੈਂ ਫਰੀਦਕੋਟ ’ਚ ਪਹਿਲੀ ਵਾਰੀ ਆਇਆ ਹਾਂ। ਪੰਜਾਬ ’ਚ ਪਹਿਲਾਂ ਵੀ ਕਈ ਵਾਰ ਰੈਲੀਆਂ ਕੀਤੀਆਂ ਪਰ ਇਸ ਵਾਰ ਮਾਹੌਲ ਕੁਝ ਵੱਖਰਾ ਹੈ ਤੇ ਲੋਕਾਂ ਦਾ ਖੂਬ ਸਮਰੱਥਨ ਮਿਲ ਰਿਹਾ ਹੈ। ਜਿਸ ਨੂੰ ਵੇਖ ਕੇ ਲੱਗਦਾ ਹੈ ਇਸ ਵਾਰ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। ਰਾਜਨਾਥ ਨੇ ਕਿਹਾ ਕਿ ਐੱਨ.ਡੀ.ਏ. ਹੀ ਪੰਜਾਬ ‘ਚ ਸਥਿਰ ਅਤੇ ਮਜ਼ਬੂਤ ਸਰਕਾਰ ਹੈ। ਭਾਜਪਾ ਹੀ ਪੰਜਾਬ ’ਚ ਨਸ਼ਾ ਤੇ ਬੇਰੁਜ਼ਗਾਰੀ ਨੂੰ ਖਤਮ ਕਰ ਸਕਦੀ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤੇ ਹਮੇਸ਼ਾਂ ਯਾਦ ਆਉਂਦਾ ਹਾ ਸ੍ਰੀ ਕਰਤਾਰਪੁਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਭਾਰਤ ਦਾ ਹਿੱਸਾ ਹੁੰਦੇ ਤਾਂ ਦੇਸ਼ ਨੂੰ ਬਹੁਤ ਚੰਗਾ ਲੱਗਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਵਾਇਆ ਤੇ ਪੰਜਾਬ ਲਈ ਬਹੁਤ ਸਾਰੇ ਕੰਮ ਕੀਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ