Toll Collection New System: ਟੋਲ ਸਬੰਧੀ ਕੇਂਦਰੀ ਮੰਤਰੀ ਗਡਕਰੀ ਨੇ ਲਿਆ ਵੱਡਾ ਫੈਸਲਾ, ਮੌਜ਼ੂਦਾ ਸਿਸਟਮ ਕੀਤਾ ਖਤਮ…

Toll Collection New System

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਫੈਸਲਾ ਲਿਆ ਹੈ, ਜਿਸ ਸਬੰਧੀ ਉਨ੍ਹਾਂ ਨੇ ਮੌਜ਼ੂਦਾ ਟੋਲ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੈਟੇਲਾਈਟ ਟੋਲ ਉਗਰਾਹੀ ਪ੍ਰਣਾਲੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ, ਉਨ੍ਹਾਂ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਟੋਲ ਪ੍ਰਣਾਲੀ ਨੂੰ ਖਤਮ ਕਰ ਰਹੀ ਹੈ ਤੇ ਜਲਦੀ ਹੀ ਸੈਟੇਲਾਈਟ ਆਧਾਰਿਤ ਟੋਲ ਉਗਰਾਹੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਉਦੇਸ਼ ਟੋਲ ਵਸੂਲੀ ਨੂੰ ਵਧਾਉਣਾ ਅਤੇ ਟੋਲ ਪਲਾਜ਼ਿਆਂ ’ਤੇ ਭੀੜ ਨੂੰ ਘਟਾ ਉਣਾ ਹੈ। ਰਾਜ ਸਭਾ ’ਚ ਲਿਖਤੀ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਸੀ। Toll Collection New System

ਕਿ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਨੂੰ ਲਾਗੂ ਕਰਨ ਜਾ ਰਿਹਾ ਹੈ, ਇਹ ਸਭ ਕੁਝ ਚੁਣੇ ਹੋਏ ਟੋਲ ਪਲਾਜ਼ਿਆਂ ’ਤੇ ਹੀ ਹੋਵੇਗਾ, ਨਿਤਿਨ ਗਡਕਰੀ ਨੇ ਕਿਹਾ ਸੀ, ਕਿ ਹੁਣ ਟੋਲ ਖਤਮ ਕੀਤੇ ਜਾ ਰਹੇ ਹਨ, ਤੇ ਸੈਟੇਲਾਈਟ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਹੋਵੇਗਾ, ਤੁਹਾਡੇ ਬੈਂਕ ਖਾਤੇ ਤੋਂ ਪੈਸੇ ਕੱਟੇ ਜਾਣਗੇ ਤੇ ਤੁਸੀਂ ਜਿੰਨੀ ਦੂਰੀ ਦੀ ਯਾਤਰਾ ਕਰੋਗੇ, ਉਸ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ, ਇਸ ਨਾਲ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ। ਪਹਿਲਾਂ ਮੁੰਬਈ ਤੋਂ ਪੁਣੇ ਜਾਣ ਲਈ 9 ਘੰਟੇ ਲੱਗਦੇ ਸਨ, ਹੁਣ ਇਹ ਘਟ ਕੇ 2 ਘੰਟੇ ਰਹਿ ਗਏ ਹਨ। Toll Collection New System

ਪਿੱਛਲੇ ਮਹੀਨੇ ਕੀਤਾ ਗਿਆ ਸੀ ਵਰਕਸ਼ਾਪ ਦਾ ਆਯੋਜਨ

ਸਿਸਟਮ ’ਤੇ ਹਿੱਸੇਦਾਰਾਂ ਨਾਲ ਸਲਾਹ ਕਰਨ ਲਈ 25 ਜੂਨ 2024 ਨੂੰ ਇੱਕ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਤੋਂ ਬਾਅਦ 7 ਜੂਨ 2024 ਨੂੰ ਵਿਆਪਕ ਉਦਯੋਗਿਕ ਭਾਗੀਦਾਰੀ ਨੂੰ ਸੱਦਾ ਦਿੰਦੇ ਹੋਏ, ਦਿਲਚਸਪੀ ਦੀ ਇੱਕ ਗਲੋਬਲ ਸਮੀਕਰਨ ਕੀਤੀ ਗਈ ਸੀ। Toll Collection New System

ਗਡਕਰੀ ਨੇ ਪਿਛਲੇ ਸਾਲ ਹੀ ਦਿੱਤੀ ਸੀ ਨਵੀਂ ਪ੍ਰਣਾਲੀ ਬਾਰੇ ਜਾਣਕਾਰੀ

ਇਸ ਤੋਂ ਪਹਿਲਾਂ ਦਸੰਬਰ ’ਚ, ਨਿਤਿਨ ਗਡਕਰੀ ਨੇ ਐਲਾਨ ਕੀਤਾ ਸੀ ਕਿ ਫਾਸਟੈਗ ਦੀ ਸ਼ੁਰੂਆਤ ਨਾਲ, ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤੇ ਉਡੀਕ ਸਮੇਂ ਨੂੰ ਘਟਾਉਣ ਦੇ ਯਤਨਾਂ ਬਾਰੇ ਵਿਸ਼ਵ ਬੈਂਕ ਨੂੂੰ ਸੂਚਿਤ ਕਰਦੇ ਹੋਏ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਮਾਰਚ 2024 ਤੱਕ ਇਸ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਦਾ ਟੀਚਾ ਰੱਖਿਆ ਹੈ ਟੋਲ ਪਲਾਜ਼ਿਆਂ ’ਤੇ ਔਸਤ ਉਡੀਕ ਸਮੇਂ ’ਚ ਇੱਕ ਮਹੱਤਵਪੂਰਨ ਕਮੀ ਹੈ, ਜੋ ਕਿ ਕਰਨਾਟਕ ’ਚ -275 ਦੇ ਬੈਂਗਲੁਰੂ-ਮੈਸੂਰ ਸੈਕਸ਼ਨ ਤੇ ਹਰਿਆਣਾ ’ਚ -709 ਦੇ ਪਾਣੀਪਤ-ਹਿਸਾਰ ਸੈਕਸ਼ਨ ’ਤੇ ਚਲਾਈ ਗਈ ਹੈ। Toll Collection New System