ਕੇਂਦਰੀ ਮੰਤਰੀ ਨੇ ਕੇਜਰੀਵਾਲ ‘ਤੇ ਲਾਇਆ ਤਿਰੰਗੇ ਦੇ ਅਪਮਾਨ ਦਾ ਦੋਸ਼
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿਚ ਕੋਰੋਨਾ ਸੰਕਟ ਜਾਰੀ ਹੈ ਪਰ ਸਾਡੇ ਦੇਸ਼ ਵਿਚ ਸਿਆਸਤਦਾਨ ਰਾਜਨੀਤੀ ਤੋਂ ਬਾਜ ਨਹੀਂ ਆਉਂਦੇ। ਅਜਿਹਾ ਹੀ ਇਕ ਨਜ਼ਾਰਾ ਦਿੱਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਕ ਵਾਰ ਫਿਰ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਵਿਚਾਲੇ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਨੇ ਦੋਸ਼ ਲਾਇਆ ਕਿ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਤਿਰੰਗੇ ਦਾ ਅਪਮਾਨ ਕੀਤਾ ਹੈ। ਹੁਣ ਕੇਂਦਰੀ ਮੰਤਰੀ ਨੇ ਇਸ ਮੁੱਦੇ ‘ਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਇੱਕ ਪੱਤਰ ਲਿਖਿਆ ਹੈ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਮੈਂ ਅਰਵਿੰਦ ਕੇਜਰੀਵਾਲ ਦੀ ਕੁਝ ਦਿਨਾਂ ਤੋਂ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਉਸਦੇ ਪਿੱਛੇ 2 ਝੰਡੇ ਚਿੱਟੇ ਰੰਗ ਤੇ ਹਰਾ ਝੰਡਾ ਬੁਲੰਦ ਕੀਤਾ ਗਿਆ ਹੈ। ਮੈਂ ਇਸ ਲਈ ਕੇਜਰੀਵਾਲ ਨੂੰ ਇੱਕ ਪੱਤਰ ਵੀ ਲਿਖਿਆ ਹੈ।
ਕੇਂਦਰ ਤੇ ਦਿੱਲੀ ਸਰਕਾਰ ਕਈ ਵਾਰ ਹੋਏ ਆਹਮਣੇ ਸਾਹਮਣੇ
ਮਹੱਤਵਪੂਰਣ ਗੱਲ ਇਹ ਹੈ ਕਿ ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸਾਂ ਲਗਾਤਾਰ ਕੀਤੀਆਂ ਹਨ। ਜਦੋਂ ਵੀ ਉਹ ਮੀਡੀਆ ਨੂੰ ਸੰਬੋਧਿਤ ਕਰਦਾ ਹੈ, ਉਸਦੇ ਪਿੱਛੇ ਹਮੇਸ਼ਾਂ ਦੋ ਤਿਰੰਗੇ ਹੁੰਦੇ ਹਨ। ਹੁਣ ਨਿਯਮਾਂ ਅਨੁਸਾਰ ਤਿਰੰਗੇ ਨਾ ਲਗਾਉਣ ਬਾਰੇ ਇਤਰਾਜ਼ ਉਠਾਇਆ ਗਿਆ ਹੈ। ਕੋਰੋਨਾ ਸੰਕਟ ਵਿਚ ਕੇਂਦਰ ਅਤੇ ਦਿੱਲੀ ਸਰਕਾਰ ਕਈ ਮੁੱਦਿਆਂ ੋਤੇ ਆਹਮੋ ਸਾਹਮਣੇ ਹਨ। ਪਹਿਲਾਂ ਇਕ ਦੂਜੇ ਤੇ ਆਕਸੀਜਨ ਦੀ ਘਾਟ ਬਾਰੇ ਦੋਸ਼ ਲਗਾਉਂਦੇ ਰਹੇ ਅਤੇ ਫਿਰ ਟੀਕੇ ਬਾਰੇ ਵਿਵਾਦ ਚਲਦਾ ਹੈ।