ਗੁੜਗਾਉਂ ਤੋਂ ਚੰਡੀਗੜ੍ਹ ਤੱਕ ਚੱਲੇਗੀ ਸ਼ਤਾਬਦੀ
ਫਰੀਦਾਬਾਦ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਵੀਰਵਾਰ ਨੂੰ ਫਰੀਦਾਬਾਦ ਦੇ ਸੈਕਟਰ 12 ’ਚ ਰੈਲੀ ਦੌਰਾਨ ਹਰਿਆਣਾ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੀ ਖੁਸ਼ੀ ’ਚ ਚਾਰ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ’ਚ 5,618 ਕਰੋੜ ਰੁਪਏ ਦੀ ਲਾਗਤ ਵਾਲੇ ਹਰਿਆਣਾ ਆਰਬੀਟਲ ਰੇਲ ਕੋਰੀਡੋਰ ਯੋਜਨਾ ਦੀ ਉਦਘਾਟਨ, ਸੋਨੀਪਤੀ ਜ਼ਿਲ੍ਹਾ ਦੇ ਬੜੀ ’ਚ ਬਣੇ 590 ਕਰੋੜ ਰੁਪਏ ਲਾਗਤ ਦੇ ਰੇਲ ਕੋਚ ਨਵੀਨੀਕਰਨ ਕਾਰਖਾਨਾ, 315 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਰੋਹਤਕ ’ਚ ਬਣੇ ਦੇਸ਼ ਦੇ ਪਹਿਲੇ ਸਭ ਤੋਂ ਲੰਮੇ ਏਲੀਵੇਟੇਡ ਰੇਲਵੇ ਟਰੈਕ ਤੇ ਗੁੜਗਾਓਂ ਦੇ ਭੋਂਡਸੀ ’ਚ 106 ਕਰੋੜ ਰੁਪਏ ਦੀ ਲਾਗਤ ਦੇ ਹਰਿਆਣਾ ਪੁਲਿਸ ਰਿਹਾਇਸ ਕੰਪਲੈਕਸ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ : ਆਜ਼ਮ ਖਾਨ ਨੂੰ 3 ਸਾਲ ਦੀ ਸਜ਼ਾ, ਰਾਮਪੁਰ ਅਦਾਲਤ ਨੇ ਸੁਣਾਇਆ ਫੈਸਲਾ
ਗ੍ਰਹਿ ਮੰਤਰੀ (Amit Shah) ਨੇ ਸੰਬੋਧਨ ਵਿੱਚ ਹਰਿਆਣਾ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਲੱਗੇ ਹੋਏ ਹਨ। ਆਉਣ ਵਾਲੇ ਸਮੇਂ ਵਿੱਚ ਵੰਦੇ ਭਾਰਤ ਰੇਲ ਗੱਡੀਆਂ ਵੀ ਰੇਲ ਕੋਚ ਫੈਕਟਰੀ ਵਿੱਚ ਬਣਾਈਆਂ ਜਾਣਗੀਆਂ ਜੋ ਉਨ੍ਹਾਂ ਨੇ ਸੋਨੀਪਤ ਨੂੰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇ ਜਲਦ ਹੀ ਗੁੜਗਾਉਂ ਤੋਂ ਚੰਡੀਗੜ੍ਹ ਤੱਕ ਸ਼ਤਾਬਦੀ ਟਰੇਨ ਚਲਾਏਗਾ। ਇਸ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਠ ਸਾਲ ਪਹਿਲਾਂ ਹਰਿਆਣਾ ‘ਚ ਦੋ ਸਰਕਾਰਾਂ ਬਣੀਆਂ ਸਨ। ਇੱਕ ਵਿੱਚ ਭ੍ਰਿਸ਼ਟਾਚਾਰ ਅਤੇ ਦੂਜੇ ਵਿੱਚ ਗੁੰਡਾਗਰਦੀ ਸੀ। ਪਰ ਹੁਣ ਮਨੋਹਰ ਦੀ ਸਰਕਾਰ ਨੇ ਇਨ੍ਹਾਂ ਦੋਵਾਂ ਪ੍ਰਣਾਲੀਆਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ