ਆਜ਼ਮ ਖਾਨ ਨੂੰ 3 ਸਾਲ ਦੀ ਸਜ਼ਾ, ਰਾਮਪੁਰ ਅਦਾਲਤ ਨੇ ਸੁਣਾਇਆ ਫੈਸਲਾ

Azam Khan Rampur

ਨਫਰਤ ਭਰੇ ਭਾਸ਼ਣ ਮਾਮਲੇ ‘ਚ ਹੋਈ ਸਜ਼ਾ (Azam Khan Rampur)

(ਸੱਚ ਕਹੂੰ ਨਿਊਜ਼) ਰਾਮਪੁਰ। ਸਪਾ ਵਿਧਾਇਕ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਹੇਟ ਸਪੀਚ ਭਾਸ਼ਣ ਦੇ ਮਾਮਲੇ ‘ਚ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਰਾਮਪੁਰ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਸੁਣਾਈ ਹੈ। ਅਦਾਲਤ ਨੇ ਉਸ ‘ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 3 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਜ਼ਮ ਦੀ ਵਿਧਾਇਕੀ ਜਾਣਾ ਤੈਅ ਹੈ।

ਇਸ ਸਮੇਂ ਆਜ਼ਮ ਖਾਨ ਰਾਮਪੁਰ ਸ਼ਹਿਰ ਵਿਧਾਨ ਸਭਾ ਤੋਂ ਵਿਧਾਇਕ ਹਨ। ਅਦਾਲਤ ਦੇ ਫੈਸਲੇ ਬਾਰੇ ਆਜ਼ਮ ਖਾਨ ਨੇ ਕਿਹਾ ਕਿ ਉਹ ਫੈਸਲੇ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਕਿਹਾ, ”ਮੈਂ ਬਹੁਤ ਦੁੱਖ ਝੱਲਿਆ ਹੈ ਅਤੇ ਅਜੇ ਵੀ ਦੋ ਪੈਰਾਂ ‘ਤੇ ਚੱਲਦਾ ਹਾਂ। ਦੇਖਦੇ ਹਾਂ ਅੱਗੇ ਕੀ ਹੁੰਦਾ ਹੈ?”

ਆਜ਼ਮ ਖਾਨ (Azam Khan Rampur) ’ਤੇ ਕੀ ਹੈ ਦੋਸ਼

ਆਜ਼ਮ ਖਾਨ ‘ਤੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਮਪੁਰ ਦੇ ਤਤਕਾਲੀ ਡੀਐਮ ਵਿਰੁੱਧ ਮਰਿਆਦਾ ਨੂੰ ਲਾਂਘਦਿਆਂ ਟਿੱਪਣੀ ਕਰਨ ਦਾ ਦੋਸ਼ ਹੈ। ਉਨ੍ਹਾਂ ਇਹ ਬਿਆਨ ਥਾਣਾ ਮਿਲਕ ਵਿੱਚ ਇੱਕ ਰੈਲੀ ਦੌਰਾਨ ਦਿੱਤਾ। ਇਸ ‘ਚ ਉਨ੍ਹਾਂ ਨੇ ਰਾਮਪੁਰ ‘ਚ ਤਾਇਨਾਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਆਜ਼ਮ ਖਾਨ ਕਈ ਮਾਮਲਿਆਂ ‘ਚ 27 ਮਹੀਨੇ ਜੇਲ ‘ਚ ਰਹੇ, ਉਨ੍ਹਾਂ ਨੂੰ ਇਸ ਸਾਲ 20 ਮਈ ਨੂੰ ਜ਼ਮਾਨਤ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ