(ਸੱਚ ਕਹੂੰ ਨਿਊਜ਼) ਲੁਧਿਆਣਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਲੁਧਿਆਣਾ ਪਹੁੰਚੇ। ਕੇਂਦਰੀ ਵਿੱਤ ਮੰਤਰੀ ਦੀ ਲੁਧਿਆਣਾ ਦੇ ਹੋਟਲ ਹਯਾਤ ਰੀਜੈਂਸੀ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਰੱਖੀ ਗਈ ਸੀ। ਮੀਟਿੰਗ ’ਚ ਪਹੁੰਚਣ ’ਤੇ ਨਿਰਮਲਾ ਸੀਤਾਰਮਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੀਤਾਰਮਨ ਨੇ ਆਖਿਆ ਕਿ ਇਨਕਮ ਟੈਕਸ ‘ਚ ਬਦਲਾਅ ਹੁਣ ਨਹੀਂ ਆਇਆ ਹੈ, ਇਹ 2023 ‘ਚ ਆਇਆ ਹੈ। ਜੋ ਵੀ ਬਦਲਾਅ ਹੋਵੇਗਾ ਉਹ ਅਗਲੀ ਸਰਕਾਰ ਵਿੱਚ ਹੋਵੇਗਾ। MSME ਦੀ ਬੇਨਤੀ ‘ਤੇ ਇਨਕਮ ਟੈਕਸ ‘ਚ ਬਦਲਾਅ ਕੀਤੇ ਗਏ ਹਨ।
ਕਾਰੋਬਾਰੀਆਂ ਦੀਆਂ ਇੱਛਾਵਾਂ ਅਨੁਸਾਰ ਇਸ ’ਚ ਬਦਲਾਅ ਕੀਤੇ ਜਾਣਗੇ: Nirmala Sitharaman
ਸੀਤਾਰਮਨ ਨੇ ਐਮਐਸਐਮਈ ਦੇ ਸਬੰਧ ਵਿੱਚ ਇੱਕ ਵਪਾਰੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਪਾਰੀ 45 ਦਿਨਾਂ ਦੇ ਅੰਦਰ ਭੁਗਤਾਨ ਕਰਨ ਦੀ ਵਿਵਸਥਾ ਤੋਂ ਖੁਸ਼ ਨਹੀਂ ਹੈ, ਤਾਂ ਉਹ ਭਰੋਸਾ ਦਿਵਾਉਂਦੀ ਹੈ ਕਿ ਸਰਕਾਰ ਆਉਣ ‘ਤੇ ਇਸ ਵਿੱਚ ਦੁਬਾਰਾ ਸੋਧ ਕੀਤੀ ਜਾਵੇਗੀ। ਕਾਰੋਬਾਰੀਆਂ ਦੀਆਂ ਇੱਛਾਵਾਂ ਅਨੁਸਾਰ ਇਸ ’ਚ ਬਦਲਾਅ ਕੀਤੇ ਜਾਣਗੇ।
ਇਹ ਵੀ ਪੜ੍ਹੋ: T20 World Cup: ਟੀ20 ਵਿਸ਼ਵ ਕੱਪ ’ਚ ਜਾਣੋ ਟੂਰਨਾਮੈਂਟ ਨਾਲ ਜੁੜੀਆਂ ਖਾਸ ਗੱਲਾਂ
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਜੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ। ਪੰਜਾਬ ਦੇ ਹੱਕਾਂ ਲਈ ਚੰਗੇ ਲੀਡਰ ਦੀ ਲੋੜ ਹੈ। ਉਨ੍ਹਾਂ ਮਨਪ੍ਰੀਤ ਬਾਦਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਅਜਿਹਾ ਆਗੂ ਹੈ ਜੋ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਮੈਂ ਇਸਨੂੰ ਕਈ ਵਾਰ ਦੇਖਿਆ ਹੈ। Nirmala Sitharaman