ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home Breaking News Rajpura News:...

    Rajpura News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਰਾਜਪੁਰਾ ਪੁੱਜੇ, ਰੁੱਖਾਂ ਦੇ ਹੇਠਾਂ ਖੇਤਾਂ ‘ਚ ਕਿਸਾਨਾਂ ਨਾਲ ਕੀਤੀ ਖੁੰਢ-ਚਰਚਾ

    Rajpura News
    Rajpura News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਰਾਜਪੁਰਾ ਪੁੱਜੇ, ਰੁੱਖਾਂ ਦੇ ਹੇਠਾਂ ਖੇਤਾਂ 'ਚ ਕਿਸਾਨਾਂ ਨਾਲ ਕੀਤੀ ਖੁੰਢ-ਚਰਚਾ

    Rajpura News: ਸ਼ਿਵਰਾਜ ਚੌਹਾਨ ਨੇ ਖੁਦ ਟਰੈਕਟਰ ਚਲਾਇਆ ਅਤੇ ਆਖਿਆ ਕਿ ਉਹ ਖੁਦ ਕਿਸਾਨ ਹਨ

    • ਕਿਸਾਨਾਂ ਦੀਆਂ ਸਮੱਸਿਆਵਾਂ ਜਾਣੀਆਂ ਅਤੇ ਸੁਝਾਅ ਵੀ ਲਏ | Rajpura News

    Rajpura News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ਵਿਖੇ ਪੁੱਜੇ ਅਤੇ ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਖੁੰਢ-ਚਰਚਾ ਕੀਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਔਕੜ ਜਾਣੀਆਂ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਉਹ ਖੁਦ ਕਿਸਾਨ ਹਨ ਅਤੇ ਖੇਤੀ ਕਰਦੇ ਹਨ। Agriculture Minister Shivraj Chauhan

    ਇਸ ਦੌਰਾਨ ਉਨ੍ਹਾਂ ਟਰੈਕਟਰ ਵੀ ਚਲਾਇਆ। ਇਸ ਦੌਰਾਨ ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਮਿਹਨਤੀ ਹਨ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦਾ ਪੇਟ ਭਰਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਈ ਨਵੇਂ ਪ੍ਰਯੋਗ ਵੀ ਸਾਹਮਣੇ ਆਏ ਜਿਸ ਦੌਰਾਨ ਝੋਨੇ ਦੀ ਸਿੱਧੀ ਬਜਾਈ ਬਾਰੇ ਵੀ ਚਰਚਾ ਹੋਈ। ‌Rajpura News

    Read Also : Punjab News: ਪੰਜਾਬ ਦੇ ਇਹ ਜ਼ਿਲ੍ਹੇ ਨੂੰ 11 ਜੂਨ ਨੂੰ ਮਿਲੇਗਾ ਵੱਡਾ ਤੋਹਫ਼ਾ!

    ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਵੀ ਜਾਣੀਆਂ ਅਤੇ ਖੇਤੀ ਸੁਧਾਰ ਲਈ ਸੁਝਾਅ ਵੀ ਲਏ। ‌ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਅੱਜ ਪੰਜਾਬ ਦੇ ਕਿਸਾਨਾਂ ਨਾਲ ਰੁੱਖਾਂ ਦੇ ਹੇਠਾਂ ਖੇਤਾਂ ਦੇ ਵਿੱਚ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ‌

    ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਬੰਗਲਿਆਂ ਵਿੱਚ ਬੈਠਣ ਨੂੰ ਨਹੀਂ ਹੁੰਦੇ ਜਦ ਕਿ ਉਹਨਾਂ ਦਾ ਕੰਮ ਖੇਤਾਂ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਸਿੱਧੀ ਗੱਲਬਾਤ ਅਤੇ ਇੱਕ ਇਕੱਠ ਨੂੰ ਸੰਬੋਧਨ ਕਰਨ ਵਿੱਚ ਬਹੁਤ ਫਰਕ ਹੁੰਦਾ ਹੈ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਪਟਿਆਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪੁੱਜਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਕੁਝ ਹੋਰ ਪ੍ਰੋਗਰਾਮ ਵੀ ਹਨ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਹੋਰ ਆਗੂ ਵੀ ਮੌਜ਼ੂਦ ਸਨ।