Bank Robbery News: ਅਣਪਛਾਤੇ ਚੋਰਾਂ ਵੱਲੋਂ ਬੈਂਕ ’ਚ ਚੋਰੀ ਦੀ ਕੋਸ਼ਿਸ, ਪੁਲਿਸ ਜਾਂਚ ’ਚ ਜੁਟੀ

Bank Robbery News
ਅਬੋਹਰ : ਸਟੇਟ ਬੈਂਕ ਆਫ ਇੰਡੀਆਂ ਬਰਾਂਚ ਖੂਈਆਂ ਸਰਵਰ ’ਚ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦੀ ਕੀਤੀ ਕੋਸ਼ਿਸ ਸਮੇਂ ਕੀਤੀ ਭੰਨ-ਤੋੜ।

ਖੂਈਆਂ ਸਰਵਰ ਪੁਲਿਸ ਕਰ ਰਹੀ ਹੈ ਜਾਂਚ

Bank Robbery News: (ਮੇਵਾ ਸਿੰਘ) ਅਬੋਹਰ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਅਬੋਹਰ ਦੇ ਪਿੰਡ ਖੁਈਆਂ ਸਰਵਰ ਵਿੱਚ ਸਟੇਟ ਬੈਂਕ ਆਫ਼ ਇੰਡੀਆ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਯੋਜਨਾ ਵਿੱਚ ਸਫਲ ਨਹੀਂ ਹੋ ਸਕੇ ਅਤੇ ਇੱਕ ਵੱਡੀ ਘਟਨਾ ਟਲ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਅਣਪਛਾਤੇ ਚੋਰ ਬੈਂਕ ਦੇ ਟਾਇਲਟ ਦੀ ਕੰਧ ਤੋੜ ਕੇ ਬੈਂਕ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਸੇਫ ਰੂਮ ਵਿੱਚ ਦਾਖਲ ਹੋ ਕੇ ਕਈ ਵੱਡੇ ਅਤੇ ਛੋਟੇ ਲਾਕਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੋਈ ਵੀ ਲਾਕਰ ਨਹੀਂ ਤੋੜ ਸਕੇ।

ਇਹ ਵੀ ਪੜ੍ਹੋ: Free Insurance Scheme: ਡੇਢ ਲੱਖ ਨੌਜਵਾਨਾਂ ਲਈ ਨਵੀਂ ਸਕੀਮ ਲਿਆਈ ਸਰਕਾਰ, ਮਿਲੇਗਾ ਮੁਫ਼ਤ 10 ਲੱਖ ਰੁਪਏ ਦਾ ਬੀਮਾ, ਇਹ…

ਜਿਸ ਕਾਰਨ ਬੈਂਕ ’ਚੋਂ ਚੋਰੀ ਦੀ ਵੱਡੀ ਘਟਨਾ ਹੁੰਦੇ-ਹੁੰਦੇ ਟਲੀ। ਘਟਨਾ ਦੌਰਾਨ ਚੋਰ ਬੈਂਕ ਵਿੱਚ ਲੱਗਿਆ ਡੀਵੀਆਰ ਵੀ ਚੁੱਕ ਕੇ ਲੈ ਗਏ ਅਤੇ ਕੈਮਰੇ ਵੀ ਤੋੜ ਦਿੱਤੇ ਤਾਂ ਜੋ ਸੀਸੀਟੀਵੀ ਫੁਟੇਜ ਪੁਲਿਸ ਤੱਕ ਨਾ ਪਹੁੰਚ ਸਕੇ। ਸਵੇਰੇ ਘਟਨਾ ਬਾਰੇ ਪਤਾ ਲੱਗਣ ’ਤੇ ਬੈਂਕ ਅਧਿਕਾਰੀਆਂ ਨੇ ਖੂਈਆਂ ਸਰਵਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ।