Mayor’s House : ਮੇਅਰ ਹਾਊਸ ’ਚ ਦਾਖਲ ਹੋਏ ਅਣਪਛਾਤੇ, ਦੋ ਕਾਬੂ, ਦੋ ਫ਼ਰਾਰ

Bus Stand Mansa

ਲੁਧਿਆਣਾ (ਜਸਵੀਰ ਸਿੰਘ ਗਹਿਲ)।  ਲੁਧਿਆਣਾ ਵਿਖੇ ਅਣਪਛਾਤਿਆਂ ਵੱਲੋਂ ਮੇਅਰ ਦੇ ਸਰਕਾਰੀ ਘਰ ’ਚ ਚੋਰੀ ਕੀਤੇ ਜਾਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਮੌਕੇ ’ਤੇ ਹੀ ਦੋ ਜਣਿਆਂ ਨੂੰ ਦਬੋਚ ਲਿਆ। ਜਦਕਿ ਕੁੱਝ ਮੌਕੇ ਤੋਂ ਫ਼ਰਾਰ ਹੋਣ ’ਚ ਸਫ਼ਲ ਹੋ ਗਏ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ ਫ਼ਰਾਰ ਦੀ ਭਾਲ ਵੀ ਆਰੰਭ ਦਿੱਤੀ ਹੈ। (Mayor’s House)

ਜਾਣਕਾਰੀ ਦਿੰਦਿਆਂ ਥਾਣਾ ਡਵੀਜਨ ਨੰਬਰ- 8 ਦੇ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਸਬੰਧ ਵਿੱਚ ਪੁਲਿਸ ਪਾਰਟੀ ਆਰਤੀ ਚੌਂਕ ਵਿੱਚ ਮੌਜੂਦ ਸੀ। ਇਸੇ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰੋਜ਼ ਗਾਰਡਨ ਦੇ ਕੋਲ ਪੈਂਦੇ ਮੇਅਰ ਹਾਊਸ ਦੇ ਅੰਦਰ ਕੱੁਝ ਅਣਪਛਾਤੇ ਲੜਕੇ ਚੋਰੀ ਦੀ ਨੀਅਤ ਨਾਲ ਦਾਖਲ ਹੋ ਗਏ ਹਨ। (Mayor’s House)

Also Read : ਜੇਕਰ ਤੁਸੀਂ ਵੀ ਹੋ ਆਪਣੇ ਬੱਚੇ ਦੀ ਮੋਬਾਇਲ ਦੀ ਆਦਤ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਸ਼ਾਨਦਾਰ ਟਿਪਸ

ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਮੇਅਰ ਹਾਊਸ ਅੰਦਰ ਦਾਖਲ ਹੋਏ ਦੋ ਨੂੰ ਕਾਬੂ ਕਰ ਲਿਆ। ਜਦਕਿ ਦੋ ਹੋਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਕੁਨਾਲ ਮੱਟੂ ਵਾਸੀ ਸਲੇਮ ਟਾਬਰੀ ਅਤੇ ਮੁਹੰਮਦ ਸੁਹੇਲ ਵਾਸੀ ਛਾਉਣਂ ਮੁਹੱਲਾ ਵਜੋਂ ਹੋਈ ਹੈ। ਜਿੰਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੇ ਹੈ। ਇਸ ਤੋਂ ਇਲਾਵਾ ਇੰਨਾਂ ਦੇ ਫ਼ਰਾਰ ਸਾਥੀ ਪੰਕਜ ਅਤੇ ਰੋਬਿਨ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here