ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਅਣਪਛਾਤੇ ਕਾਰ ਸ...

    ਅਣਪਛਾਤੇ ਕਾਰ ਸਵਾਰਾਂ ਨੇ ਬਿਜਲੀ ਬੋਰਡ ਦੇ ਜੀ. ਈ. ਨੂੰ ਮਾਰੀਆਂ ਗੋਲੀਆਂ

    ਹਾਲਤ ਖਤਰੇ ਤੋਂ ਬਾਹਰ

    ਸਰਹਾਲੀ ਕਲਾਂ।  ਜ਼ਿਲ੍ਹਾ ਤਰਨਤਾਰਨ ਵਿਖੇ ਅੱਜ ਬਿਜਲੀ ਬੋਰਡ ਦੇ ਜੇ. ਈ. ‘ਤੇ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ। ਜਾਣਕਾਰੀ ਅਨੁਸਾਰ ਪਿੰਡ ਸਰਹਾਲੀ ਜਾ ਰਹੇ ਬਿਜਲੀ ਬੋਰਡ ਦੇ ਜੇ. ਈ. ਛਿੰਦਾ ਸਿੰਘ, ਵਾਸੀ ਨੋਸ਼ਹਿਰ ਪੰਨੂਆਂ ਆਪਣੀ ਡਿਊਟੀ ‘ਤੇ ਜਾ ਰਿਹਾ ਸੀ ਇਸ ਦੌਰਾਨ ਪਿੰਡ ਠੱਠੀਆਂ ਮਹੰਤਾਂ ਨੇੜੇ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਚਲਾਈਆਂ ਜੋ ਉਸ ਦੀਆਂ ਲੱਤਾਂ ‘ਚ ਵੱਜੀਆਂ। ਗੋਲੀਆਂ ਚਲਾਉਣ ਤੋਂ ਬਾਅਦ ਕਾਰ ਸਵਾਰ ਫਰਾਰ ਹੋ ਗਏ। ਇਸ ਦੌਰਾਨ ਜੇ. ਈ. ਗੰਭੀਰ ਜ਼ਖਮੀ ਹੋ ਗਿਆ। ਉੁਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here