ਸ਼ੁਭਮਨ ਗਿੱਲ ਤੇ ਆਵੇਸ਼ ਖਾਨ ਭਾਰਤ ਵਾਪਸ ਆਉਣਗੇ | Shubman Gill
- ਟੀ20 ਵਿਸ਼ਵ ਕੱਪ ’ਚ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਕੀਤਾ ਗਿਆ ਸੀ ਸ਼ਾਮਲ | Shubman Gill
ਸਪੋਰਟਸ ਡੈਸਕ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਟੀ20 ਵਿਸ਼ਵ ਕੱਪ 2024 ਦੇ ਸੁਪਰ-8 ’ਚ ਪਹੁੰਚ ਗਈ ਹੈ। ਭਾਰਤੀ ਟੀਮ ਨੇ ਆਪਣੇ ਲੀਗ ਮੈਚਾਂ ’ਚ ਆਇਰਲੈਂਡ, ਪਾਕਿਸਤਾਨ ਤੇ ਅਮਰੀਕਾ ਨੂੰ ਹਰਾਇਆ ਹੈ। ਜਦਕਿ ਚੌਥਾ ਕੈਨੇਡਾ ਖਿਲਾਫ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਭਾਰਤੀ ਟੀਮ ’ਚ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਸ਼ਾਮਲ ਕੀਤੇ ਗਏ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਵਾਪਸ ਭਾਰਤ ਪਰਤ ਰਹੇ ਹਨ। ਲਿਹਾਜ਼ਾ ਉਹ ਭਾਰਤੀ ਟੀਮ ਨਾਲ ਅਮਰੀਕਾ ਗਏ ਸਨ, ਪਰ ਭਾਰਤੀ ਟੀਮ ਦਾ ਹੌਂਸਲਾ ਵਧਾਉਂਦੇ ਹੋਏ ਨਜ਼ਰ ਨਹੀਂ ਆਏ। ਜਦਕਿ ਸ਼ੁਭਮਨ ਗਿੱਲ ਤੋਂ ਇਲਾਵਾ ਰਿੰਕੂ ਸਿੰਘ, ਆਵੇਸ਼ ਖਾਨ ਤੇ ਖਲੀਲ ਅਹਿਮਦ ਨਿਊਯਾਰਕ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤੀ ਟੀਮ ਦਾ ਹੌਂਸਲਾ ਵਧਾ ਰਹੇ ਸਨ। (Shubman Gill)
ਸ਼ੁਭਮਨ ਗਿੱਲ ’ਤੇ ਕਿਉਂ ਆਇਆ ਐਕਸ਼ਨ? | Shubman Gill
ਮਿਲੀ ਜਾਣਕਾਰੀ ਮੁਤਾਬਕ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਭਾਰਤ ਦੇ ਲੀਗ ਮੈਚਾਂ ਤੋਂ ਬਾਅਦ ਵਾਪਸ ਭਾਰਤ ਪਰਤ ਜਾਣਗੇ। ਦੋਵਾਂ ਖਿਡਾਰੀਆਂ ਨੂੰ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਟੀਮ ’ਚ ਸ਼ਾਮਲ ਕੀਤਾ ਗਿਆ ਸੀ, ਜਦਕਿ ਸ਼ੁਭਮਨ ਗਿੱਲ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ, ਅਜਿਹਾ ਕਿਹਾ ਜਾ ਰਿਹਾ ਹੈ ਕਿ ਸ਼ੁਭਮਨ ਗਿੱਲ ਨੂੰ ਅਨੁਸ਼ਾਸਨਹੀਣਤਾ ਕਾਰਨ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ, ਨਾਲ ਹੀ ਖਬਰ ਮਿਲੀ ਹੈ ਕਿ ਸ਼ੁਭਮਨ ਗਿੱਲ ਭਾਰਰੀ ਟੀਮ ਨੂੰ ਸਪੋਰਟ ਕਰਨ ਦੀ ਬਜਾਏ ਆਪਣੇ ਬਿਜ਼ਨਸ ’ਚ ਰੁੱਝੇ ਹੋਏ ਸਨ, ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਰਿਸ਼ਤੇ ਵਿਚਕਾਰ ਵੀ ਦਰਾਰ ਆਈ ਹੈ। (Shubman Gill)
ਸ਼ੁਭਮਨ ਗਿੱਲ ਨੇ ਰੋਹਿਤ ਸ਼ਰਮਾ ਨੂੰ ਇੰਸਟਾਗ੍ਰਾਮ ਤੋਂ ਕੀਤਾ ਅਨਫਾਲੋ | Shubman Gill
ਦਰਅਸਲ, ਸ਼ੁਭਮਨ ਗਿੱਲ ਨੇ ਇੰਸਟਾਗ੍ਰਾਮ ’ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅਨਫਾਲੋ ਕਰ ਦਿੱਤਾ ਹੈ, ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਸ਼ੁਭਮਨ ਗਿੱਲ ਤੇ ਰੋਹਿਤ ਸ਼ਰਮਾ ਵਿਚਕਾਰ ਹੁਣ ਰਿਸ਼ਤਾ ਠੀਕ ਨਹੀਂ ਹੈ, ਇਸ ਤੋਂ ਪਹਿਲਾਂ 2023 ’ਚ ਭਾਰਤ ਵਿਖੇ ਖੇਡੇ ਗਏ ਇੱਕਰੋਜ਼ਾ ਵਿਸ਼ਵ ਕੱਪ ’ਚ ਭਾਰਤੀ ਟੀਮ ਵੱਲੋਂ ਸ਼ੁਭਮਨ ਗਿੱਲ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ, ਬਾਅਦ ’ਚ ਸ਼ੁਭਮਨ ਗਿੱਲ ਨੇ ਆਈਪੀਐੱਲ ’ਚ ਵੀ ਬਹੁਤ ਦੌੜਾਂ ਬਣਾਈਆਂ ਸਨ, ਪਰ ਉਹ ਟੀ20 ਵਿਸ਼ਵ ਕੱਪ 2024 ’ਚ ਭਾਰਤੀ ਟੀਮ ’ਚ ਆਪਣੀ ਜਗ੍ਹਾ ਬਣਾਉਣ ’ਚ ਕਾਮਯਾਬ ਨਹੀਂ ਹੋ ਸਕੇ। ਹਾਲਾਂਕਿ ਉਨ੍ਹਾਂ ਨੂੰ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਟੀਮ ’ਚ ਸ਼ਾਮਲ ਕੀਤਾ ਗਿਆ ਸੀ ਤੇ ਉਹ ਭਾਰਤੀ ਟੀਮ ਨਾਲ ਅਮਰੀਕਾ ਵੀ ਗਏ ਸਨ। (Shubman Gill)