ਉੱਤਰ ਪ੍ਰਦੇਸ਼ ਸਰਕਾਰ ਇੱਕ ਹੋਰ ਸੀਬੀਆਈ ਜਾਂਚ ਲਈ ਤਿਆਰ
ਮਾਇਆਵਤੀ ਨੇ ਪ੍ਰਗਟਾਇਆ ਸਾਜਿਸ਼ ਦਾ ਸ਼ੱਕ
ਸੰਸਦ ‘ਚ ਵੀ ਉਨਾਵ ਮਾਮਲੇ ਦੀ ਗੂੰਜ
ਏਜੰਸੀ, ਲਖਨਊ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਹੈ ਕਿ ਉਨਾਵ ਦੇ ਚਰਚਿਤ ਜਬਰ-ਜਨਾਹ ਪੀੜਤਾ ਦੇ ਪਰਿਵਾਰ ਵਾਲੇ ਜੇਕਰ ਮੰਗ ਕਰਨਗੇ ਤਾਂ ਰਾਇਬਰੇਲੀ ‘ਚ ਵਾਪਰੇ ਸੜਕ ਹਾਦਸੇ ਦੀ ਇੱਕ ਹੋਰ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਲਈ ਤਿਆਰ ਹਨ ਉਨਾਵ ਜ਼ਿਲ੍ਹੇ ਸਥਿਤ ਮਾਖੀ ਦੇ ਚਰਚਿਤ ਜਬਰ-ਜਨਾਹ ਮਾਮਲੇ ਦੀ ਪੀੜਤਾ ਦੀ ਕਾਰ ਐਤਵਾਰ ਨੂੰ ਰਾਇਬਰੇਲੀ ‘ਚ ਇੱਕ ਟਰੱਕ ਨਾਲ ਟਕਰਾ ਗਈ ਸੀ ਇਸ ਹਾਦਸੇ ‘ਚ ਪੀੜਤਾ ਦੀ ਚਾਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੀੜਤਾ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਖਮੀਆਂ ‘ਚ ਪੀੜਤਾ ਦਾ ਵਕੀਲ ਵੀ ਸ਼ਾਮਲ ਹੈ ਪੁਲਿਸ ਜਨਰਲ ਡਾਇਰੈਕਟਰ ਓ ਪੀ ਸਿੰਘ ਨੇ ਇੱਥੇ ਕਿਹਾ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ, ਜੋ ਇੱਕ ਤੇਜ਼ ਰਫਤਾਰ ਟਰੱਕ ਕਾਰਨ ਵਾਪਰਿਆ ਟਰੱਕ ਡਰਾਈਵਰ ਅਤੇ ਮਾਲਿਕ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਪਰਿਵਾਰ ਮਾਮਲੇ ਦੀ ਜਾਂਚ ਦੀ ਮੰਗ ਕਰਨਗੇ ਤਾਂ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦੇਣਗੇ ਇੱਧਰ ਉਨਾਵ ਮਾਮਲੇ ਦੀ ਗੂੰਜ ਸੋਮਵਾਰ ਨੂੰ ਸੰਸਦ ‘ਚ ਵੀ ਸੁਣਾਈ ਦੇ ਰਹੀ ਹੈ ਕਾਂਗਰਸ ਦੇ 6 ਸਾਂਸਦਾਂ ਨੇ ਯੂਪੀ ‘ਚ ਵਿਗੜਦੀ ਕਾਨੂੰਨ-ਵਿਵਥਸਾ ਅਤੇ ਉਨਾਵ ਜਬਰ-ਜਨਾਹ ਪੀੜਤਾ ਦੇ ਐਕਸੀਡੈਂਟ ਸਬੰਧੀ ਕਾਰਜ ਸਥਗਨ ਤਜਵੀਜ਼ ਦੀ ਨੋਟਿਸ ਦਿੱਤਾ ਹੈ
ਫਿਰ ਵੀ ਡਰ ਮੁਕਤ ਉੱਤਰ ਪ੍ਰਦੇਸ਼ ਦਾ ਰਾਗ ਅਲਾਪ ਰਹੀ ਯੋਗੀ ਸਰਕਾਰ: ਪ੍ਰਿਅੰਕਾ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੱਲੋਂ ਕਥਿਤ ਜਬਰ-ਜਨਾਹ ਪੀੜਤਾ ਨਾਲ ਸੜਕ ਹਾਦਸਾ, ਉਸ ਦੇ ਪਿਤਾ ਦੀ ਹਿਰਾਸਤ ‘ਚ ਮੌਤ ਅਤੇ ਗਵਾਹ ਦੀ ਸ਼ੱਕੀ ਹਾਲਤ ‘ਚ ਮੌਤ ਵਰਗੀਆਂ ਲਗਾਤਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ ਫਿਰ ਵੀ ਸੂਬਾ ਸਰਕਾਰ ‘ਡਰ ਮੁਕਤ ਉੱਤਰ ਪ੍ਰਦੇਸ਼’ ਦਾ ਰਾਗ ਅਲਾਪ ਰਹੀ ਹੈ ਸ੍ਰੀਮਤੀ ਵਾਡਰਾ ਨੇ ਅੱਜ ਇੱਕ ਤੋਂ ਬਾਅਦ ਇੱਕ ਟਵੀਟ ਕਰਦਿਆਂ ਕਿਹਾ, ‘ਜਬਰ ਜਨਾਹ ਪੀੜਤਾ ਨਾਲ ਸੜਕ ਹਾਦਸਾ ਹੈਰਾਨ ਕਰਨ ਵਾਲਾ ਹੈ ਇਸ ਮਾਮਲੇ ‘ਚ ਚੱਲ ਰਹੀ ਕੇਂਦਰੀ ਜਾਂਚ ਬਿਊਰੋ-ਸੀਬੀਆਈ ਜਾਂਚ ਕਿੱਥੇ ਤੱਕ ਪਹੁੰਚੀ ਹੈ ਮੁਲਜ਼ਮ ਵਿਧਾਇਕ ਹਾਲੇ ਤੱਕ ਭਾਜਪਾ ‘ਚ ਕਿਉਂ ਹੈ? ਪੀੜਤਾ ਅਤੇ ਗਵਾਹਾਂ ਦੀ ਸੁਰੱਖਿਅ ‘ਚ ਢਿੱਲ ਕਿਉਂ? ਇਨ੍ਹਾਂ ਸਵਾਲਾਂ ਦੇ ਜਵਾਬ ਦੇ ਬਿਨਾ ਕੀ ਭਾਜਪਾ ਸਰਕਾਰ ਤੋਂ ਨਿਆਂ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।