Diwali UNESCO Recognition: ਦੀਵਾਲੀ ਨੂੰ ਯੂਨੇਸਕੋ ਵੱਲੋਂ ਅਮੂਰਤ ਵਿਸ਼ਵ ਵਿਰਾਸਤ ਐਲਾਨ ਕਰਨਾ ਭਾਰਤ ਦੀ ਸੱਭਿਆਚਾਰਕ ਪਛਾਣ ਲਈ ਇੱਕ ਇਤਿਹਾਸਕ ਪ੍ਰਾਪਤੀ ਹੈ ਇਹ ਫੈਸਲਾ ਕੇਵਲ ਇੱਕ ਤਿਉਹਾਰ ਦੀ ਮਾਨਤਾ ਨਹੀਂ ਹੈ, ਸਗੋਂ ਭਾਰਤੀ ਸੱਭਿਅਤਾ ਦੀ ਉਸ ਸ਼ਕਤੀ ਦਾ ਸਨਮਾਨ ਹੈ, ਜਿਸ ਨੇ ਹਜਾਰਾਂ ਸਾਲਾਂ ਤੋਂ ਮਾਨਵਤਾ ਲਈ ਪ੍ਰਕਾਸ਼, ਸੱਚ, ਦਇਆ ਅਤੇ ਨੈਤਿਕਤਾ ਦਾ ਸੰਦੇਸ਼ ਦਿੱਤਾ ਹੈ ਦੀਵਾਲੀ ਭਾਰਤ ਦੇ ਜੀਵਨ ਦਰਸ਼ਨ ਦਾ ਅਜਿਹਾ ਉਤਸ਼ਵ ਹੈ, ਜਿਸ ’ਚ ਅਧਿਆਤਮਿਕਤਾ, ਸਮਾਜਿਕ ਏਕਤਾ, ਸੱਭਿਅਚਾਰਕ ਵੰਨ-ਸੁਵੰਨਤਾ ਅਤੇ ਮਾਨਵਤਾ ਦੀ ਸਾਂਝੀ ਚੇਤਨਾ ਦਾ ਉਜਾਲਾ ਸਮਾਇਆ ਹੋਇਆ ਹੈ ਇਸ ਕਾਰਨ ਇਸ ਨੂੰ ਵਿਸ਼ਵ ਵਿਰਸਾਤ ਦਾ ਦਰਜਾ ਮਿਲਣਾ ਕੇਵਲ ਭਾਰਤ ਲਈ ਮਾਣ ਨਹੀਂ, ਸਗੋਂ ਪੂਰੀ ਮਾਨਵਤਾ ਲਈ ਪ੍ਰੇਰਨਾ ਦਾ ਵਿਸ਼ਾ ਹੈ ਦੀਵਾਲੀ ਦਾ ਅਰਥ ਕੇਵਲ ਦੀਵੇ ਬਾਲ਼ਣਾ ਜਾਂ ਘਰ ਸਜਾਉਣਾ ਮਾਤਰ ਨਹੀਂ ਹੈ। Diwali UNESCO Recognition
ਇਹ ਖਬਰ ਵੀ ਪੜ੍ਹੋ : Kotkapura News: ਕੋਟਕਪੂਰਾ ਪੁਲਿਸ ਵੱਲੋਂ ਖੋਹ ਦੀ ਵਾਰਦਾਤ ਦਾ ਚੰਦ ਘੰਟਿਆਂ ’ਚ ਖੁਲਾਸਾ
ਇਹ ਮਨੁੱਖੀ ਮਨ ਦੀ ਉਸ ਯਾਤਰਾ ਦਾ ਪ੍ਰਤੀਕ ਹੈ, ਜਿਸ ’ਚ ਅੰਧਕਾਰ ’ਚੋਂ ਚਾਨਣ ਅਤੇ ਨਕਾਰਾਤਮਕਤਾ ਨਾਲ ਸਕਾਰਾਤਮਕਤਾ ਵੱਲ ਵਧਣ ਦਾ ਸੰਦੇਸ਼ ਹੈ ਭਾਰਤੀ ਸੰਸਕ੍ਰਿਤੀ ਨੇ ਹਮੇਸ਼ਾ ਇਹ ਦੱਸਿਆ ਹੈ ਕਿ ਹਰ ਵਿਅਕਤੀ ਅੰਦਰ ਚਾਨਣ ਦਾ ਇੱਕ ਸਰੋਤ ਹੁੰਦਾ ਹੈ, ਬੱਸ ਉਸ ਨੂੰ ਪਹਿਚਾਨਣ ਅਤੇ ਜਗਾਉਣ ਦੀ ਜ਼ਰੂਰਤ ਹੁੰਦੀ ਹੈ ਇਹ ਸੰਦੇਸ਼ ਇਸ ਤਿਉਹਾਰ ਦੇ ਕੇਂਦਰ ’ਚ ਹੈ ਇਸ ਲਈ ਇਸ ਨੂੰ ਅਮੂਰਤ ਸੱਭਿਆਚਾਰਕ ਵਿਰਾਸਤ ਕਿਹਾ ਜਾਂਦਾ ਹੈ, ਕਿਉਂਕਿ ਇਹ ਰਵਾਇਤ ਕੇਵਲ ਇੱਕ ਰਸਮ ਨਹੀਂ, ਸਗੋਂ ਜੀਵਨ ਵਿਹਾਰ, ਮਨੁੱਖੀ ਸੰਵੇਦਨਾ ਅਤੇ ਸਮਾਜਿਕ ਚੇਤਨਾ ਦਾ ਅਨਿੱਖੜਵਾਂ ਹਿੱਸਾ ਹੈ ਅਯੁੱਧਿਆ ’ਚ ਰਾਮਪੌੜੀ ’ਤੇ ਲੱਖਾਂ ਮਿੱਟੀ ਦੇ ਦੀਵਿਆਂ ਨਾਲ ਜਗਦਾ ਦ੍ਰਿਸ਼ ਦੁਨੀਆ ਲਈ ਕੇਵਲ ਇੱਕ ਰਿਕਾਰਡ ਨਹੀਂ, ਇਹ ਭਾਰਤ ਦੀ ਸੱਭਿਆਚਾਰਕ ਊਰਜਾ ਦੀ ਉਦਾਹਰਨ ਸੀ ਲੱਖਾਂ ਦੀਵਿਆਂ ਦਾ ਉਹ ਮਹਾਸਾਗਰ ਇਹ ਐਲਾਨ ਕਰ ਰਿਹਾ ਸੀ ਕਿ ਭਾਰਤੀ ਪਰੰਪਰਾ ਅੱਜ ਵੀ ਓਨੀ ਹੀ ਜਿਉਂਦੀ ਅਤੇ ਪ੍ਰੇਰਨਾਦਾਇਕ ਹੈ।
ਜਿੰਨੀ ਸਦੀਆਂ ਪਹਿਲਾਂ ਸੀ ਇਸ ਸੱਭਿਆਚਾਰਕ ਸ਼ਕਤੀ ਅਤੇ ਯੂਨੀਵਰਸਲ ਸੰਦੇਸ਼ ਨੇ ਯੁਨੇਸਕੋ ਨੂੰ ਇਹ ਮਹਿਸੂਸ ਕਰਾਇਆ ਕਿ ਦੀਵਾਲੀ ਕੇਵਲ ਭਾਰਤ ਦਾ ਤਿਉਹਾਰ ਨਹੀਂ, ਸਗੋਂ ਇੱਕ ਵਿਸ਼ਵੀ ਸੱਭਿਆਚਾਰਕ ਸੰਦੇਸ਼ ਹੈ ਦੀਵਾਲੀ ਦਾ ਮਹੱਤਵ ਵੱਖ-ਵੱਖ ਧਰਮਾਂ ਅਤੇ ਰਵਾਇਤਾਂ ’ਚ ਵੱਖ-ਵੱਖ ਰੂਪਾਂ ’ਚ ਮਿਲਦਾ ਹੈ ਹਿੰਦੂ ਧਰਮ ’ਚ ਇਹ ਭਗਵਾਨ ਸ੍ਰੀਰਾਮ ਜੀ ਦੇ ਅਯੁੱਧਿਆ ਆਗਮਨ ਦਾ ਪ੍ਰਤੀਕ ਹੈ, ਜੈਨ ਪਰੰਪਰਾ ’ਚ ਮਹਾਂਵੀਰ ਸਵਾਮੀ ਦੇ ਨਿਰਵਾਣ ਦਾ ਦਿਨ, ਸਿੱਖ ਰਵਾਇਤ ’ਚ ਬੰਦੀ ਛੋੜ ਦਿਵਸ ਅਤੇ ਬੌਧ ਰਵਾਇਤ ’ਚ ਖੁਸ਼ਹਾਲੀ ਅਤੇ ਸ਼ਾਂਤੀ ਦਾ ਤਿਉਹਾਰ ਵੱਖ-ਵੱਖ ਅਰਥਾਂ ਦੇ ਬਾਵਜੂਦ ਇਸ ਦਾ ਸਾਰ ਇੱਕ ਹੀ ਹੈ ਅੰਧਕਾਰ ’ਤੇ ਚਾਨਣ ਦੀ ਜਿੱਤ ਇਹ ਵਿਆਪਕਤਾ ਇਸ ਨੂੰ ਵਿਸ਼ਵ ਪੱਧਰ ’ਤੇ ਇੱਕ ਅਨੋਖੀ ਸੱਭਿਅਚਾਰਕ ਵਿਰਾਸਤ ਬਣਾਉਂਦੀ ਹੈ। Diwali UNESCO Recognition
ਭਾਰਤ ਦੀਆਂ ਕਈ ਪਰੰਪਰਾਵਾਂ ਪਹਿਲਾਂ ਹੀ ਅਮੁੂਰਤ ਸੱਭਿਆਚਾਰਕ ਵਿਰਾਸਤ ਸੂਚੀ ’ਚ ਸ਼ਾਮਲ ਹੋ ਗਈਆਂ ਹਨ, ਯੋਗ, ਦੁਰਗਾ ਪੂਜਾ, ਕੁੰਭ, ਰਾਮਲੀਲਾ, ਵੈਦਿਕ ਜਾਪ ਆਦਿ ਦੀਵਾਲੀ ਦੇ ਜੁੜਨ ਨਾਲ ਇਹ ਸੂਚੀ ਹੋਰ ਜਿਆਦਾ ਖੁਸ਼ਹਾਲ ਹੋਈ ਹੈ ਇਹ ਪ੍ਰਮਾਣ ਹੈ ਕਿ ਭਾਰਤ ਦੀ ਪ੍ਰਾਚੀਨ ਵਿਰਾਸਤ ਅਤੀਤ ਦਾ ਹਿੱਸਾ ਨਹੀਂ, ਉਹ ਅੱਜ ਵੀ ਜਿਉਂਦੀ, ਪ੍ਰਭਾਵਸ਼ਾਲੀ ਅਤੇ ਆਧੁਨਿਕ ਦੁਨੀਆ ਨੂੰ ਮਾਰਗ ਦਰਸ਼ਨ ਦੇਣ ਵਾਲੀ ਹੈ ਦੀਵਾਲੀ ਭਾਰਤੀ ਸਮਾਜ ਦੀ ਆਰਥਿਕ ਅਤੇ ਸਮਾਜਿਕ ਢਾਂਚੇ ਲਈ ਵੀ ਬੇਹੱਦ ਮਹੱਤਵਪੂਰਨ ਹੈ ਇਸ ਤਿਉਹਾਰ ਦੌਰਾਨ ਇੱਕ ਸਾਧਾਰਨ ਵਿਅਕਤੀ ਦਾ ਬਣਾਇਆ ਦੀਵਾ ਕਰੋੜਾਂ ਘਰਾਂ ’ਚ ਰੌਸ਼ਨੀ ਫੈਲਾਉਂਦਾ ਹੈ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ ਸਾਰਿਆਂ ਲਈ ਇਹ ਸਮੇਂ ਸਨਮਾਨ ਮੌਕੇ ਅਤੇ ਬਰਾਬਰ ਖੁਸ਼ੀ ਲੈ ਕੇ ਆਉਂਦਾ ਹੈ।
ਇਹ ਤਿਉਹਾਰ ਦੱਸਦਾ ਹੈ ਕਿ ਸਮਾਜ ਦੀ ਰੌਸ਼ਨੀ ਫਿਰ ਹੀ ਵਧਦੀ ਹੈ ਜਦੋਂ ਹਰ ਵਿਅਕਤੀ ਦੇ ਜੀਵਨ ’ਚ ਚਾਨਣ ਪੁੱਜੇ ਇਹੀ ਕਾਰਨ ਹੈ ਕਿ ਦੀਵਾਲੀ ਭਾਰਤੀ ਸੱਭਿਆਚਾਰਕ ਭਾਵਨਾ ਦਾ ਸਭ ਤੋਂ ਉਜਵਲ ਤਿਉਹਾਰ ਮੰਨਿਆ ਜਾਂਦਾ ਹੈ ਅੱਜ ਦੁਨੀਆ ਜੰਗ, ਤਣਾਅ, ਕੱਟੜਤਾ, ਮੁਕਾਬਲੇਬਾਜੀ ਅਤੇ ਡਰ ’ਚ ਘਿਰੀ ਹੋਈ ਹੈ ਅਜਿਹੇ ਮੁਸ਼ਕਿਲ ਸਮੇਂ ’ਚ ਦੀਵਾਲੀ ਦਾ ਸੰਦੇਸ਼ ਪਹਿਲਾਂ ਤੋਂ ਕਿਤੇ ਜ਼ਿਆਦਾ ਪ੍ਰਸੰਗਿਕ ਹੋ ਗਿਆ ਹੈ ਇਹ ਤਿਉਹਾਰ ਦੱਸਦਾ ਹੈ ਕਿ ਇੱਕ ਛੋਟਾ ਜਿਹਾ ਦੀਵਾ ਵੀ ਸੰਘਣੇ ਹਨ੍ਹੇਰੇ ਨੂੰ ਚੁਣੌਤੀ ਦੇ ਸਕਦਾ ਹੈ ਭਾਰਤ ਸਦੀਆਂ ਤੋਂ ਦੁਨੀਆ ਨੂੰ ਸ਼ਾਂਤੀ, ਸਦਭਾਵ ਅਤੇ ਨੈਤਿਕ ਸ਼ਕਤੀ ਦਾ ਮਾਰਗ ਦਿਖਾਉਂਦਾ ਆਇਆ ਹੈ। Diwali UNESCO Recognition
ਦੀਵਾਲੀ ਇਸ ਦਿਸ਼ਾ ’ਚ ਆਸ਼ਾ ਅਤੇ ਮਾਨਵਤਾ ਦਾ ਅਨੋਖਾ ਪ੍ਰਕਾਸ਼ ਦਾ ਥੰਮ੍ਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦੀ ਸੱਭਿਆਚਾਰਕ ਪਛਾਣ ਅਤੇ ਸਾਫਟ ਪਾਵਰ ਨੂੰ ਅੰਤਰਾਸ਼ਟਰੀ ਮੰਚਾਂ ’ਤੇ ਨਵਾਂ ਰੁਤਬਾ ਮਿਲਿਆ ਹੈ ਯੋਗ ਨੂੰ ਵਿਸ਼ਵੀ ਪਛਾਣ ਦਿਵਾਉਣ ਤੋਂ ਲੈ ਕੇ ਭਾਰਤੀ ਤਿਉਹਾਰਾਂ ਅਤੇ ਦਾਰਸ਼ਨਿਕ ਧਾਰਨਾਵਾਂ ਨੂੰ ਦੁਨੀਆ ਤੱਕ ਪਹੁੰਚਾਉਣ ਤੱਕ, ਭਾਰਤ ਦੀ ਪਛਾਣ ਇੱਕ ਸੱਭਿਆਚਾਰਕ ਅਤੇ ਅਧਿਆਤਮਿਕ ਅਗਵਾਈ ਕਰਤਾ ਦੇ ਰੂਪ ’ਚ ਮਜ਼ਬੂਤ ਹੋਈ ਹੈ ਵਸੂਧੈਵ ਕੁਟੁੰਬਕਮ ਦਾ ਭਾਰਤੀ ਮੰਤਰ ਅੱਜ ਵਿਸ਼ਵੀ ਸਰੋਕਾਰਾਂ ਦੇ ਕੇਂਦਰ ’ਚ ਆ ਗਿਆ ਹੈ ਦੀਵਾਲੀ ਦੀ ਕੌਮਾਂਤਰੀ ਮਾਨਤਾ ਇਸ ਭਾਵਨਾ ਦਾ ਪ੍ਰਤੀਕ ਹੈ। Diwali UNESCO Recognition
ਦੀਵਾਲੀ ਮਾਨਸਿਕ ਅਤੇ ਸਮਾਜਿਕ ਊਰਜਾ ਦਾ ਸਰੋਤ ਹੈ ਇਹ ਮਨ ਨੂੰ ਆਸ਼ਾਵਾਨ ਬਣਾਉਂਦੀ ਹੈ, ਪਰਿਵਾਰਾਂ ਨੂੰ ਜੋੜਦੀ ਹੈ, ਸਮਾਜ ’ਚ ਏਕਤਾ ਲਿਆਉਂਦੀ ਹੈ ਅਤੇ ਜੀਵਨ ’ਚ ਨਵੀਂ ਸ਼ੁਰੂਆਤ ਦਾ ਸੰਦੇਸ਼ ਦਿੰਦੀ ਹੈ ਇਹ ਤਿਉਹਾਰ ਸਿਖਾਉਂਦਾ ਹੈ ਕਿ ਜੀਵਨ ਚਾਹੇ ਕਿੰਨਾ ਵੀ ਮੁਸ਼ਕਿਲ ਹੋਵੇ, ਅੰਦਰ ਦਾ ਚਾਨਣ ਬੁਝਣ ਨਹੀਂ ਦੇਣਾ ਚਾਹੀਦਾ ਯੁੂਨੇਸਕੋ ਵੱਲੋਂ ਇਸ ਦੀ ਮਾਨਤਾ ਇਸ ਗੱਲ ਦਾ ਸਬੂਤ ਹੈ ਕਿ ਇਹ ਤਿਉਹਾਰ ਮਾਨਵਤਾ ਦੇ ਭਵਿੱਖ ਲਈ ਪੇ੍ਰਰਨਾ ਦਾ ਸਰੋਤ ਹੈ ਵਿਸ਼ਵੀਕਰਨ ਨੇ ਭਾਵੇਂ ਦੁਨੀਆ ਨੂੰ ਤਕਨੀਕ ਜਰੀਏ ਜੋੜਿਆ ਹੋਵੇ, ਪਰ ਮਾਨਸਿਕ ਪੱਧਰ ’ਤੇ ਦੂਰੀ ਵੀ ਵਧਾਈ ਹੈ ਅਜਿਹੇ ਸਮੇਂ ’ਚ ਦੀਵਾਲੀ ਵਰਗੀਆਂ ਰਵਾਇਤੀ ਸੱਭਿਅਤਾ ਵਿਚਕਾਰ ਪੁਲ ਦਾ ਕੰਮ ਕਰਦੀ ਹੈ।
ਇਹ ਯਾਦ ਦਿਵਾਉਂਦੀ ਹੈ ਕਿ ਜੀਵਨ ਭੌਤਿਕ ਪ੍ਰਗਤੀ ਨਹੀਂ, ਇਹ ਸਹਿ ਹੋਂਦ, ਮੁੱਲ ਅਤੇ ਸੰਵੇਦਨਾ ’ਤੇ ਵੀ ਆਧਾਰਿਤ ਹੈ ਇਹ ਸੰਦੇਸ਼ ਅੱਜ ਦੁਨੀਆ ਲਈ ਬੇਹੱਦ ਮਹੱਤਵਪੂਰਨ ਹੈ ਯੁੂਨੈਸਕੋ ਦੇ ਇਸ ਫੈਸਲੇ ਤੋਂ ਬਾਅਦ ਹੁਣ ਦੀਵਾਲੀ ਨੂੰ ਕੇਵਲ ਭਾਰਤੀ ਉਤਸਵ ਦੇ ਰੂਪ ’ਚ ਨਹੀਂ ਦੇਖਿਆ ਜਾਵੇਗਾ, ਸਗੋਂ ਇੱਕ ਕੌਮਾਂਤਰੀ ਸੱਭਿਆਚਾਰਕ ਦਰਸ਼ਨ ਦੇ ਰੂਪ ’ਚ ਸਵੀਕਾਰ ਕੀਤਾ ਜਾਵੇਗਾ ਇਹ ਉਹ ਵਿਰਾਸਤ ਹੈ ਜੋ ਬੀਤੇ ਯੁੱਗਾਂ ਤੋਂ ਪ੍ਰੇਰਨਾ ਦਿੰਦੀ ਆਈ ਹੈ ਅਤੇ ਅੱਗੇ ਵੀ ਮਾਨਵਤਾ ਨੂੰ ਦਿਸ਼ਾ ਦਿੰਦੀ ਰਹੇਗੀ। Diwali UNESCO Recognition
ਹੁਣ ਇਹ ਭਾਰਤ ਦੀ ਜਿੰਮੇਵਾਰੀ ਹੈ ਇਸ ਉਜਵਲ ਵਿਰਾਸਤ ਨੂੰ ਬਚਾਉਂਦੇ ਹੋਏ ਦੁਨੀਆ ਸਾਹਮਣੇ ਉਸ ਦੀ ਮੁੂਲ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਦੀਵਾਲੀ ਦਾ ਇਹ ਕੌਮਾਂਤਰੀ ਦਰਜਾ ਸਪੱਸ਼ਟ ਕਰਦਾ ਹੈ ਕਿ ਭਾਰਤ ਮਾਨਵਤਾ ਦਾ ਅਧਿਆਤਮਿਕ ਮਾਰਗਦਰਸ਼ਨ ਵੀ ਹੈ ਇਹ ਤਿਉਹਾਰ ਹੁਣ ਸਿਰਫ ਭਾਰਤ ਦਾ ਨਹੀਂ, ਪੂਰੀ ਮਾਨਵਤਾ ਦਾ ਉਤਸ਼ਵ ਬਣ ਗਿਆ ਹੈ ਆਉਣ ਵਾਲੇ ਸਮੇਂ ’ਚ ਇਸ ਦਾ ਚਾਨਣ ਦੁਨੀਆ ਦੇ ਹਰ ਕੋਨੇ ਤੱਕ ਪੁੱਜੇ, ਇਹ ਭਾਰਤੀ ਸੰਸਕ੍ਰਿਤੀ ਦਾ ਸੰਦੇਸ਼ ਅਤੇ ਸਾਡੀ ਸਾਂਝੀ ਨੈਤਿਕ ਜਿੰਮੇਵਾਰੀ ਹੈ।
ਇਹ ਲੇਖਕ ਦੇ ਆਪਣੇ ਵਿਚਾਰ ਹਨ
ਲਲਿਤ ਗਰਗ














