ਸਰਕਾਰੀ ਦਾਅਵਿਆਂ ‘ਚ ਦੇਸ਼ ਤਰੱਕੀ ਕਰ ਰਿਹਾ ਹੈ, ਰੁਜ਼ਗਾਰ ਵਧ ਰਿਹਾ ਹੈ ਪਰ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਪਰ੍ਹੇ ਹੈ ਅਸਲੀ ਤਸਵੀਰ ਤਾਂ ਅੰਕੜਿਆਂ ਤੋਂ ਸਾਹਮਣੇ ਆਉਣੀ ਹੈ ਪਰ ਇਹ ਅੰਕੜੇ ਸਰਕਾਰ ਜਾਰੀ ਕਰਨ ਤੋਂ ਕੰਨੀ ਕਤਰਾ ਰਹੀ ਹੈ ਦੇਸ਼ ਦੀ ਅਸਲੀ ਤਸਵੀਰ ਤਾਂ ਉੱਚ ਡਿਗਰੀਆਂ ਹਾਸਲ ਕਰਕੇ ਧਰਨਿਆਂ ‘ਤੇ ਬੈਠੇ ਬੇਰੁਜ਼ਗਾਰ ਤੇ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਤੋਂ ਮਿਲਦੀ ਹੈ ਜੋ ਘਰ-ਬਾਰ ਛੱਡ ਕੇ ਧਰਨਿਆਂ ‘ਤੇ ਰੁਲ਼ ਰਹੇ ਹਨ ਆਏ ਦਿਨ ਸੰਘਰਸ਼ਕਾਰੀ ਮੁਲਾਜ਼ਮਾਂ ‘ਤੇ ਡਾਂਗ ਫਿਰਦੀ ਹੈ ਆਪਣੀਆਂ ਮੰਗਾਂ ਲਈ ਡਟੀਆਂ ਨਰਸਾਂ ਦੀ ਜਦੋਂ ਅਵਾਜ਼ ਨਹੀਂ ਸੁਣੀ ਜਾਂਦੀ ਤਾਂ ਉਹ ਟੈਂਕੀ ‘ਤੇ ਜਾ ਚੜ੍ਹਦੀਆਂ ਹਨ ਸਰਕਾਰੀ ਨੌਕਰੀਆਂ ਘਟ ਰਹੀਆਂ ਹਨ ਪਰ ਨਿਯੁਕਤੀ ਪੱਤਰ ਵੰਡਣ ਦੇ ਸਮਾਰੋਹਾਂ ਦੀ ਗਿਣਤੀ ਵਧਾ ਕੇ ਰੁਜ਼ਗਾਰ ਵੰਡਣ ਦਾ ਵਿਖਾਵਾ ਜ਼ਿਆਦਾ ਕੀਤਾ ਜਾ ਰਿਹਾ ਹੈ ਜਦੋਂ ਰੁਜ਼ਗਾਰ ਜ਼ਿਆਦਾ ਸੀ ਉਦੋਂ ਨਿਯੁਕਤੀ ਪੱਤਰ ਡਾਕ ਰਾਹੀਂ ਘਰਾਂ ‘ਚ ਪਹੁੰਚ ਜਾਂਦੇ ਸਨ ਅੱਜ ਕਰੋੜਾਂ ਰੁਪਏ ਸਮਾਰੋਹਾਂ ‘ਤੇ ਖਰਚੇ ਜਾ ਰਹੇ ਹਨ ਰੁਜ਼ਗਾਰ ਦੇਣ ਦਾ ਇੱਕ ਹੋਰ ਫਾਰਮੂਲਾ ‘ਮੈਗਾ ਰੁਜ਼ਗਾਰ ਮੇਲਾ’ ਦੇ ਰੂਪ ‘ਚ ਸਾਹਮਣੇ ਆਇਆ ਹੈ ਜਿੱਥੇ ਸਰਕਾਰਾਂ ਦਾ ਕੋਈ ਰੋਲ ਹੀ ਨਹੀਂ ਸਥਾਨਕ ਪ੍ਰਸ਼ਾਸਨ ਸਿਰਫ ਮੇਲੇ ਦਾ ਪ੍ਰਬੰਧ ਕਰਦਾ ਹੈ ਤੇ ਨਿਯੁਕਤੀਆਂ ਲਈ ਇੰਟਰਵਿਊ ਨਿੱਜੀ ਕੰਪਨੀਆਂ ਲੈਂਦੀਆਂ ਹਨ ਇਹ ਵੀ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸੜਕਾਂ ਨਿੱਜੀ ਕੰਪਨੀਆਂ ਤੋਂ ਬਣਵਾਈਆਂ ਜਾਂਦੀਆਂ ਹਨ ਤੇ ਕੰਪਨੀਆਂ ਟੋਲ ਰਾਹੀਂ ਪੈਸਾ ਲੋਕਾਂ ਤੋਂ ਵਸੂਲਦੀਆਂ ਹਨ, ਪਰ ਸੜਕਾਂ ਰਾਹੀਂ ਵਿਕਾਸ ਦੀ ਸ਼ਾਬਾਸ਼ ਸਰਕਾਰਾਂ ਦੇ ਖਾਤੇ ‘ਚ ਆ ਜਾਂਦੀ ਹੈ ਵਿਕਾਸ ਤੇ ਰੁਜ਼ਗਾਰ ਇੱਕ ਸਿੱਕੇ ਦੇ ਦੋ ਪਹਿਲੂ ਹੋਣੇ ਚਾਹੀਦੇ ਹਨ ਦੇਸ਼ ਅੰਦਰ ਗੰਗਾ ਉਲਟ ਹੀ ਵਹਿ ਰਹੀ ਹੈ ।
ਕਾਰਪੋਰੇਟ ਘਰਾਣੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਂਅ ‘ਤੇ ਫੈਕਟਰੀਆਂ ਲਾਉਣ ਲਈ ਸਰਕਾਰ ਤੋਂ ਹਜ਼ਾਰਾਂ ਕਰੋੜਾਂ ਦੀ ਟੈਕਸ ਛੋਟ ਹਾਸਲ ਕਰ ਜਾਂਦੇ ਹਨ ਫਿਰ ਇਹੀ ਘਰਾਣੇ ਆਪਣੇ ਕਰਜ਼ੇ ਨੂੰ ਡੈੱਡ ਲੋਨ ਐਲਾਨ ਕਰਵਾ ਲੈਂਦੇ ਹਨ ਰੁਜ਼ਗਾਰ ਲਈ ਫੈਕਟਰੀਆਂ ਲਾਉਣਾ ਸਿਰਫ ਇੱਕ ਸ਼ੋਸ਼ਾ ਬਣ ਕੇ ਰਹਿ ਜਾਂਦਾ ਹੈ ਮਿਲੀਭੁਗਤ ਨਾਲ ਪੈਸਾ ਡਕਾਰ ਕੇ ਧਨਾਢ ਵਿਅਕਤੀ ਬਾਹਰਲੇ ਦੇਸ਼ਾਂ ‘ਚ ਜਾ ਬੈਠਦੇ ਹਨ ਬੈਂਕਾਂ ਦਾ ਐੱਨਪੀਏ ਲਗਾਤਾਰ ਵਧਦਾ ਜਾ ਰਿਹਾ ਹੈ ਠੱਗੀ ਦੇ ਇਸ ਦੌਰ ‘ਚ ਦੇਸ਼ ਵਾਸੀਆਂ ਨਾਲ ਰੁਜ਼ਗਾਰ ਦੇ ਨਾਂਅ ‘ਤੇ ਮਜ਼ਾਕ ਹੀ ਹੋ ਰਿਹਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਸਰਕਾਰੀ ਨੌਕਰੀਆਂ ਤਾਂ ਘਟਦੀਆਂ ਜਾ ਰਹੀਆਂ ਹਨ ਪਰ ਸਾਂਸਦ, ਵਿਧਾਇਕਾਂ ਦੇ ਤਨਖਾਹ ਭੱਤਿਆਂ ‘ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਮਗਨਰੇਗਾ ਸਕੀਮ ਸਮੇਤ ਸਰਕਾਰ ਦੀ ਕੋਈ ਅਜਿਹੀ ਸਕੀਮ ਨਹੀਂ ਜਿਸ ਨੂੰ ਭ੍ਰਿਸ਼ਟਾਚਾਰ ਦਾ ਘੁਣ ਨਾ ਲੱਗਾ ਹੋਵੇ ਸਰਕਾਰ ਵਿਕਾਸ ਦੀ ਸਾਰੀ ਜਿੰਮੇਵਾਰੀ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਬਜਾਇ ਵਿਕਾਸ ਨੂੰ ਲੋਕਮੁਖੀ ਬਣਾਵੇ ਸਰਕਾਰੀ ਸਕੂਲਾਂ, ਹਸਪਤਾਲਾਂ ਸਮੇਤ ਸਾਰੇ ਵਿਭਾਗਾਂ ‘ਚ ਖਾਲੀ ਪਈਆਂ ਅਸਾਮੀਆਂ ਨੂੰ ਪੱਕੀ ਭਰਤੀ ਨਾਲ ਭਰਿਆ ਜਾਵੇ ਗੈਸਟ ਟੀਚਰ ਕੰਟਰੈਕਟ ਭਰਤੀ ਵਰਗੇ ਕੰਮ ਚਲਾਊ ਫਾਰਮੂਲਿਆਂ ਨੂੰ ਰੁਜ਼ਗਾਰ ਨਹੀਂ ਕਿਹਾ ਜਾ ਸਕਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।