ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਬੇਰੁਜ਼ਗਾਰ ਸਾਂ...

    ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪੁਲੀਸ ਨਾਲ ਭਾਰੀ ਖਿੱਚ ਧੂਹ

    ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪੁਲੀਸ ਨਾਲ ਭਾਰੀ ਖਿੱਚ ਧੂਹ

     ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਮੋਤੀ ਮਹਿਲ ਵੱਲ ਰੋਸ ਪ੍ਰਦਰਸ਼ਨ ਦੌਰਾਨ ਬਾਈਪੀਐੱਸ ਚੌਕ ਤੇ ਪੁਲੀਸ ਨਾਲ ਭਾਰੀ ਖਿੱਚ ਧੂਹ ਹੋਈ। ਇਸ ਦੌਰਾਨ ਬੇਰੁਜ਼ਗਾਰ ਮੋਤੀ ਮਹਿਲ ਵੱਲ ਵਧਣਾ ਚਾਹੁੰਦੇ ਸਨ ਪਰ ਪੁਲੀਸ ਵੱਲੋਂ ਭਾਰੀ ਜੱਦੋ ਜਹਿਦ ਤੋਂ ਬਾਅਦ ਬੈਰੀਕੇਡ ਲਾ ਕੇ ਬਾਈਪਾਸ ਚੌਕ ਤੇ ਹੀ ਰੋਕ ਲਿਆ ।

    ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਨਹੀਂ ਕਰਵਾਈ ਜਾਂਦੀ ਉਹ ਇਸੇ ਤਰ੍ਹਾਂ ਹੀ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ । ਬੇਰੁਜ਼ਗਾਰਾਂ ਵੱਲੋਂ ਬਾਈਪਾਸ ਚੌਕ ਤੇ ਹੀ ਧਰਨਾ ਠੋਕ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ