ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦਾ ਪੱਕਾ ਧਰਨਾ ਨੌਵੇਂ ਦਿਨ ਵੀ ਰਿਹਾ ਜਾਰੀ
- ਮੁੱਖ ਮੰਤਰੀ ਵੱਲੋਂ 2500 ਅਧਿਆਪਕਾਂ ਦੀ ਭਰਤੀ ਦੇ ਨੋਟਿਸ ਨੂੰ ਦੱਸਿਆ ਜੁਮਲਾ
ਸੰਗਰੂਰ (ਸੱਚ ਕਹੂੰ ਨਿਊਜ਼)। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੱਕੇ ਮੋਰਚੇ ਦੇ ਨੌਵੇਂ ਦਿਨ ਸ਼ਹਿਰ ਦੀਆਂ ਮੁੱਖ ਥਾਵਾਂ ‘ਤੇ ਸਰਕਾਰ ਵਿਰੋਧੀ ਨਾਅਰੇ ਲਿਖਦਿਆਂ ਸੰਘਰਸ਼ ਨੂੰ ਇੱਕ ਹੋਰ ਰੂਪ ਦਿੱਤਾ। ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵੱਲੋਂ 2500 ਅਧਿਆਪਕਾਂ ਦੀ ਭਰਤੀ ਦੇ ਫੈਸਲੇ ਨੂੰ ਮਹਿਜ਼ ‘ਸਿਆਸੀ ਜ਼ੁਮਲਾ’ ਕਰਾਰ ਦਿੱਤਾ। (Unemployed Teachers)
ਇਹ ਵੀ ਪੜ੍ਹੋ : ‘ਮੈਂ ਇਸੇ ਦੇਸ਼ ’ਚ ਜਨਮ ਲੈਣਾ ਚਾਹੁੰਦਾ ਹਾਂ’
ਉਹਨਾਂ ਕਿਹਾ ਕਿ ਜੇਕਰ ਪੰਜਾਬ ਕੈਬਨਿਟ ਦਾ ਫੈਸਲਾ ਹਕੀਕੀ ਹੈ ਤਾਂ ਐਲਾਨੀਆਂ ਪੋਸਟਾਂ ਬਾਰੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਧਰਨੇ ‘ਚ ਆ ਕੇ ਐਲਾਨ ਕਿਓਂ ਨਹੀਂ ਕਰਦੇ ? ਉਹਨਾਂ ਕਿਹਾ ਕਿ ਇਹ ਵੀ ਬੜੀ ਹਾਸੋਹੀਣੀ ਗੱਲ ਹੈ ਕਿ ਉਪਰੰਤ 2500 ਅਸਾਮੀਆਂ ਦੇ ਐਲਾਨ ‘ਚ ਇਹ ਜ਼ਿਕਰ ਨਹੀਂ ਹੈ ਕਿ ਇਹ ਅਸਾਮੀਆਂ ਬੀਐੱਡ ਅਧਿਆਪਕਾਂ ਲਈ ਹੋਣਗੀਆਂ ਜਾਂ ਈ ਟੀ ਟੀ ਅਧਿਆਪਕਾਂ ਲਈ ? ਉਹਨਾਂ ਕਿਹਾ ਕਿ ਫਿਰ ਇਹ ਅਸਾਮੀਆਂ ਦੀ ਨਿਗੂਣੀ ਗਿਣਤੀ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ ਲੱਗਭੱਗ 65 ਹਜ਼ਾਰ ਬੇਰੁਜ਼ਗਾਰ ਬੀਐੱਡ ਅਤੇ ਈ ਟੀ ਟੀ ਟੈੱਟ ਪਾਸ ਅਧਿਆਪਕ ਹਨ, ਇਸ ਕਰਕੇ ਉਹਨਾਂ ਨੂੰ ਜਾਪਦਾ ਹੈ। (Unemployed Teachers)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਕਿ ਅਜਿਹਾ ਐਲਾਨ ਸੰਗਰੂਰ ਸ਼ਹਿਰ ‘ਚ ਚੱਲ ਰਹੇ ਤਿੰਨ ਪੱਕੇ ਧਰਨਿਆਂ ਨੂੰ ਚੁਕਵਾਉਣ ਲਈ ਕੀਤਾ ਗਿਆ ਜਾਪਦਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਭੱਜੀ ਪੰਜਾਬ ਸਰਕਾਰ ਤੋਂ ਹੁਣ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਹੋ ਰਹੇ ਐਲਾਨਾਂ ‘ਤੇ ਵੀ ਵਿਸ਼ਵਾਸ ਨਹੀਂ ਰਿਹਾ। ਉਹਨਾਂ ਕਿਹਾ ਕਿ ਬੇਰੁਜ਼ਗਾਰ ਬੀਐੱਡ ਅਧਿਆਪਕ ਪਿਛਲੇ ਹਫ਼ਤੇ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦੀ ਮੰਗ ਵੀ ਕਰ ਰਹੇ ਹਨ। (Unemployed Teachers)
ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ) ਦੇ ਸੂਬਾ ਆਗੂ ਹੁਸ਼ਿਆਰ ਸਿੰਘ, ਰਮਨ ਕਾਲਾਝਾੜ, ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਬਲਬੀਰ ਚੰਦ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਖਵੀਰ ਲੌਂਗੋਵਾਲ, ਵਿਮਲਾ ਰਾਣੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸ਼ੇਰ ਸਿੰਘ ਖੰਨਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਸਾਂਝੇ ਜਨਤਕ ਘੋਲ਼ ਦਾ ਸੱਦਾ ਦਿੱਤਾ। ਯੂਨੀਅਨ ਦੇ ਮੁੱਖ ਆਗੂਆਂ ‘ਚੋਂ ਬਲਕਾਰ ਮੰਘਾਣੀਆਂ, ਪ੍ਰਦੀਪ ਰਾਜਪੁਰਾ, ਖ਼ੁਸ਼ਦੀਪ ਸਿੰਘ, ਕੁਲਵੰਤ ਲੌਂਗੋਵਾਲ, ਅਰਸ਼ਦੀਪ ਕੌਰ, ਹਰਦੀਪ ਕੌਰ ਹਾਜ਼ਰ ਰਹੇ। (Unemployed Teachers)