ਧਰਤੀ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਚਲਾਈ ‘ਟ੍ਰੀ ਅਭਿਆਨ’ ਮੁਹਿੰਮ ਰੰਗ ਲਿਆਉਣ ਲੱਗੀ
- ਬਲਾਕ ਮਲੋਟ ਵਿੱਚ ਇਸ ਮੁਹਿੰਮ ਨੂੰ ਬਹੁਤ ਹੀ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ : ਅਨਿਲ ਇੰਸਾਂ
(ਮਨੋਜ) ਮਲੋਟ। ਧਰਤੀ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੱਬਾਂ ਭਾਰ ਹੈ ਅਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਲੱਖਾਂ ਬੂਟੇ ਲਗਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦੇ ਰਹੀ ਹੈ। (Tree Plants) ਇਸ ਸਾਲ ਵੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ ਸੀ । (Tree Campaign Green)
(Tree Campaign Green) ਮੁਹਿੰਮ ਤਹਿਤ ਇੱਕ ਜਣਾ ਲਗਾਏਗਾ ਸਾਲ ਵਿੱਚ 56 ਬੂਟੇ : ਬਿੱਟੂ ਪਾਲ ਇੰਸਾਂ
ਬੂਟੇ ਲਗਾਉਣ ਦੇ ਇਸ ਕਾਰਜ ਨੂੰ ਹੋਰ ਅੱਗੇ ਵਧਾਉਂਦਿਆਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 15 ਅਗਸਤ ਨੂੰ ਹੋਏ ਪਵਿੱਤਰ ਐਮਐਸਜੀ ਭੰਡਾਰੇ ਦੌਰਾਨ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਨਾਲ ਕੀਤੇ ਵਾਅਦੇ ਅਨੁਸਾਰ ‘ਅਸੀਂ ਇੱਕ ਜਣਾ 56 ਬੂਟੇ ਸਾਲ ਵਿੱਚ ਲਗਾਵਾਂਗੇ’ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਮੁਹਿੰਮ ਨੇ ਰੰਗ ਲਿਆਉਣਾ ਵੀ ਸ਼ੁਰੂ ਕਰ ਦਿੱਤਾ ਹੈ| (Tree Plants)
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜੋਨ ਨੰਬਰ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਜਸਵਿੰਦਰ ਸਿੰਘ (ਜੱਸਾ) ਇੰਸਾਂ, ਧਰਮਵੀਰ ਇੰਸਾਂ, ਕੁਲਦੀਪ ਇੰਸਾਂ, ਗਗਨ ਇੰਸਾਂ, ਭੈਣਾਂ ਵਿੱਚੋਂ ਨਗਮਾ ਇੰਸਾਂ, ਗੁੱਡੀ ਇੰਸਾਂ, ਊਸ਼ਾ ਇੰਸਾਂ, ਤਮੰਨਾ ਇੰਸਾਂ ਨੇ ਦੱਸਿਆ ਕਿ 15 ਅਗਸਤ ਨੂੰ ਪਵਿੱਤਰ ਐਮਐਸਜੀ ਭੰਡਾਰੇ ਦੌਰਾਨ 56 ਬੂਟੇ ਲਗਾਉਣ ਦੇ ਕੀਤੇ ਪ੍ਰਣ ਦੇ ਅਨੁਸਾਰ ਜੋਨ ਨੰਬਰ 6 ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੀ ਉਮਰ ਦੇ ਬਰਾਬਰ ਰੇਲਵੇ ਸਟੇਸ਼ਨ ਮਲੋਟ ਦੀ ਕਲੋਨੀ ਅਤੇ ਹੋਰ ਥਾਵਾਂ ‘ਤੇ 56 ਬੂਟੇ ਲਗਾਏ ਹਨ ।
ਸਾਧ-ਸੰਗਤ ਵੱਧ-ਚੜ੍ਹ ਕੇ ਲਾ ਰਹੀ ਪੌਦੇ (Tree Plants)
ਉਨ੍ਹਾਂ ਦੱਸਿਆ ਕਿ ਬੂਟੇ ਲਗਾਉਣ ਦੀ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ‘ਟ੍ਰੀ ਅਭਿਆਨ’ ਤਹਿਤ ਜੋਨ 6 ਦਾ ਇੱਕ-ਇੱਕ ਸੇਵਾਦਾਰ 56 ਬੂਟੇ ਲਗਾਏਗਾ ਤਾਂ ਜੋ ਧਰਤੀ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ । ਇਸ ਮੌਕੇ ਸੇਵਾਦਾਰ ਸੁਖਵਿੰਦਰ ਸਿੰਘ ਇੰਸਾਂ (ਸੁੱਖਾ) ਅਤੇ ਸੱਤਪਾਲ ਭਾਟੀਆ ਇੰਸਾਂ ਵੀ ਮੌਜੂਦ ਸਨ । ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਕਿਹਾ ਕਿ 158ਵਾਂ ਕਾਰਜ ‘ਟ੍ਰੀ ਅਭਿਆਨ’ ਨੂੰ ਬਲਾਕ ਮਲੋਟ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਨੂੰ ਬਹੁਤ ਹੀ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ‘ਤੇ ਅਮਲ ਕਰਦੇ ਹੋਏ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਸਾਲ 2009 ਤੋਂ ਬੂਟੇ ਲਗਾ ਰਹੀ ਹੈ ਅਤੇ ਹਰ ਸਾਲ ਅਗਸਤ ਮਹੀਨੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਾ ਰਹੀ ਹੈ।