ਮਲੋਟ (ਮਨੋਜ)। ਵਿਸ਼ਵ ਯੋਗ ਦਿਵਸ ਦੇ ਸਬੰਧ ‘ਚ ਫਿਟ ਇੰਡੀਆ ਮੁਹਿੰਮ (Fit India) ਅਧੀਨ ਮੰਗਲਵਾਰ ਨੂੰ ਸਵੇਰੇ ਪੰਜਾਬ ਪੈਲੇਸ ਵਿੱਚ ਸਬ ਡਵੀਜਨ ਮਲੋਟ ਦੇ ਡੀਐਸਪੀ ਬਲਕਾਰ ਸਿੰਘ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਸੀਏਡਬਲਯੂ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਯੋਗਾ ਕੈਂਪ ਲਗਾਇਆ ਗਿਆ। ਜਿਸ ਵਿੱਚ ਮਲੋਟ ਸਬ ਡਵੀਜ਼ਨ ਦੀ ਪੁਲਿਸ ਨੇ ਯੋਗ ਆਸਣ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਗੁਰ ਸਿੱਖੇ। ਇਸ ਮÏਕੇ ਸ੍ਰੀ ਮੁਕਤਸਰ ਸਾਹਿਬ ਤੋਂ ਯੋਗ ਮਾਹਿਰ ਅਰਸ਼ ਅਤੇ ਮਲੋਟ ਤੋਂ ਜੀਤ ਸਿੰਘ ਹੰਸ ਨੇ ਪੁਲਿਸ ਮੁਲਾਜਮਾਂ ਨੂੰ ਯੋਗ ਆਸਣ ਕਰਵਾਏ ਅਤੇ ਯੋਗ ਕਰਨ ਨਾਲ ਹੋਣ ਵਾਲੇ ਫਾਇਦਿਆਂ ਤੋਂ ਵੀ ਜਾਣੂ ਕਰਵਾਇਆ। (Fit India)
ਉਨ੍ਹਾਂ ਵੱਖ-ਵੱਖ ਯੋਗ ਆਸਣ ਅਤੇ ਪ੍ਰਾਣਾਯਾਮ ਕਰਵਾ ਕੇ ਉਨ੍ਹਾਂ ਤੋਂ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਕਿਰਿਆ ਦਾ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਯੋਗ ਇੱਕ ਅਜਿਹੀ ਕਿਰਿਆ ਹੈ ਜਿਸ ਦਾ ਅਭਿਆਸ ਕਰਨ ਨਾਲ ਬਹੁਤ ਸਾਰੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਵੀ ਜੜੋਂ ਖਤਮ ਕੀਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : ਜਲੰਧਰ ਤੋਂ ਹੋਈ ‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ, ਮੁੱਖ ਮੰਤਰੀ ਮਾਨ ਨੇ ਕੀ ਕਿਹਾ?
ਇਸ ਮੌਕੇ ਸਿਟੀ ਮਲੋਟ ਦੇ ਐਸਐਚਓ ਨਵਪ੍ਰੀਤ ਸਿੰਘ, ਥਾਣਾ ਸਦਰ ਦੇ ਐਡੀਸ਼ਨਲ ਐਸਐਚਓ ਲਖਵਿੰਦਰ ਸਿੰਘ, ਕਿਲਿਆਂਵਾਲੀ ਦੇ ਐਸਐਚਓ ਇਕਬਾਲ ਸਿੰਘ, ਚÏਕੀ ਭਾਈ ਕੇਰਾ ਦੇ ਐਸਐਚਓ ਸੁਖਜੀਤ ਸਿੰਘ, ਲੰਬੀ ਦੇ ਐਸਐਚਓ ਗੁਰਵਿੰਦਰ ਸਿੰਘ, ਲੱਖੇਵਾਲੀ ਦੇ ਐਸਐਚਓ ਰਮਨ ਕੁਮਾਰ, ਪੰਨੀਵਾਲਾ ਦੇ ਇਕਬਾਲ ਸਿੰਘ, ਕਬਰਵਾਲਾ ਦੇ ਐਸਐਚਓ ਸੁਖਦੇਵ ਸਿੰਘ ਸਮੇਤ ਸਬ ਡਵੀਜਨ ਮਲੋਟ ਦੀ 70 ਫੀਸਦੀ ਪੁਲਿਸ ਟੀਮ ਸ਼ਾਮਲ ਸੀ।