Ashiana Campaign: ‘ਆਸ਼ਿਆਨਾ ਮੁਹਿੰਮ’ ਤਹਿਤ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ

Ashiana Campaign
Ashiana Campaign: ‘ਆਸ਼ਿਆਨਾ ਮੁਹਿੰਮ’ ਤਹਿਤ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ

ਦੋ ਕਮਰੇ, ਰਸੋਈ, ਬਾਥਰੂਮ ਤੇ ਚਾਰਦੀਵਾਰੀ ਬਣਾ ਕੇ ਦਿੱਤੀ | Ashiana Campaign

Ashiana Campaign: ਭਵਾਨੀਗੜ੍ਹ (ਵਿਜੈ ਸਿੰਗਲਾ)। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਬਲਾਕ ਨਦਾਮਪੁਰ ਦੇ ਪਿੰਡ ਬਾਲਦ ਖੁਰਦ ਵਿਖੇ ਬਲਾਕ ਨਦਾਮਪੁਰ ਤੇ ਬਲਾਕ ਭਵਾਨੀਗੜ੍ਹ ਦੀ ਸਾਧ ਸੰਗਤ ਵੱਲੋਂ ਇੱਕ ਬਹੁਤ ਹੀ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੂੰ 2 ਕਮਰੇ, ਰਸੋਈ, ਬਾਥਰੂਮ ਤੇ ਚਾਰਦੀਵਾਰੀ ਕਰਕੇ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਰਾਮ ਕਰਨ ਇੰਸਾਂ ਭਵਾਨੀਗੜ੍ਹ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ‘ਆਸ਼ਿਆਨਾ ਮੁਹਿੰਮ’ ਤਹਿਤ ਸਾਧ-ਸੰਗਤ ਨੇ ਹਰਜੀਤ ਸਿੰਘ ਬਬਲੂ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਹੈ। Ashiana Campaign

ਇਹ ਖਬਰ ਵੀ ਪੜ੍ਹੋ : Jagjit Singh Dallewal: ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਬੀਤੇ 14 ਦਿਨ, ਦਿਨੋ-ਦਿਨ ਸਿਹਤ ਹੋ ਰਹੀ ਖਰਾਬ

ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਬਬਲੂ ਦੀ ਆਰਥਿਕ ਹਾਲਤ ਬਹੁਤ ਹੀ ਕਮਜੋਰ ਹੈ ਜੋ ਕਿ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚਲਾਉਂਦਾ ਹੈ। ਉਸ ਦੀਆਂ 2 ਬੇਟੀਆ ਹਨ ਜੋ ਕਿ ਪਿੰਡ ’ਚ ਕਿਰਾਏ ਦੇ ਮਕਾਨ ’ਚ ਪਰਿਵਾਰ ਸਮੇਤ ਰਹਿੰਦਾ ਸੀ। ਹਰਜੀਤ ਸਿੰਘ ਬਬਲੂ ਨੇ ਬਲਾਕ ਨਦਾਮਪੁਰ ਦੇ ਜ਼ਿੰਮੇਵਾਰਾਂ ਕੋਲ ਪਹੁੰਚ ਕਰਕੇ ਅਰਜ਼ੀ ਦਿੱਤੀ ਕਿ ਮੇਰੇ ਕੋਲ ਪਿੰਡ ’ਚ ਜਗ੍ਹਾ ਹੈ ਪਰ ਮੇਰੀ ਆਰਥਿਕ ਹਾਲਤ ਕਮਜੋਰ ਹੋਣ ਕਾਰਨ ਮੈਂ ਮਕਾਨ ਨਹੀਂ ਬਣਾ ਸਕਦਾ, ਕ੍ਰਿਪਾ ਕਰਕੇ ਮੇਰਾ ਮਕਾਨ ਬਣਾ ਕੇ ਦਿੱਤਾ ਜਾਵੇ।

ਸਾਧ-ਸੰਗਤ ਨੇ ਉਸਦੀ ਬੇਨਤੀ ਨੂੰ ਕਬੂਲ ਕਰਦਿਆਂ ਉਸਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਇਸ ਮੌਕੇ 85 ਮੈਂਬਰ ਪ੍ਰੇਮ ਕੁਮਾਰ ਸਿੰਗਲਾ, 85 ਮੈਂਬਰ ਭਜਨ ਸਿੰਘ ਭੋਲਾ ਬਲਾਕ ਪ੍ਰੇਮੀ ਸੇਵਕ ਜਗਦੀਸ਼ ਚੰਦ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਮੇਵਾ ਸਿੰਘ ਇੰਸਾਂ, ਪ੍ਰੇਮੀ ਸੰਮਤੀ ਦੇ ਮੈਂਬਰ ਡਾ. ਅਸ਼ੋਕ ਕੁਮਾਰ ਇੰਸਾਂ, ਅਸ਼ਵਨੀ ਕੁਮਾਰ ਇੰਸਾਂ, ਹਰਮੇਸ਼ ਇੰਸਾਂ, ਦੇਵੀ ਦਿਆਲ ਇੰਸਾਂ, ਕਾਲਾ ਮਿਸਤਰੀ ਕਾਲਾਝਾੜ, ਭਗਵਾਨ ਸਿੰਘ ਰਾਮਪੁਰਾ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਭਾਈ ਤੇ ਭੈਣਾਂ ਤੋਂ ਇਲਾਵਾ ਬਲਾਕ ਦੀ ਸਾਧ-ਸੰਗਤ ਨੇ ਪੂਰੀ ਲਗਨ ਨਾਲ ਸੇਵਾ ਕੀਤੀ। Ashiana Campaign

ਸਾਧ-ਸੰਗਤ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ ਕਾਰਜ ਕਾਬਿਲੇ ਤਾਰੀਫ : ਬੁੱਧ ਸਿੰਘ

ਇਸ ਮੌਕੇ ਪਹੁੰਚੇ ਬੁੱਧ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਡਕੌਂਦਾ (ਬੁਰਜ ਗਿੱਲ) ਨੇ ਕਿਹਾ ਕਿ ਇਕ ਆਰਥਿਕ ਕਮਜ਼ੋਰ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਦੀ ਬਲਾਕ ਕਮੇਟੀ ਤੇ ਸਾਧ-ਸੰਗਤ ਵੱਲੋਂ ਜੋ ਮਕਾਨ ਬਣਾ ਕੇ ਦਿੱਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਉਕਤ ਪਰਿਵਾਰ ਨੂੰ ਮਕਾਨ ਦੀ ਸਖ਼ਤ ਜ਼ਰੂਰਤ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਦੀ ਸੇਵਾ ਵਿੱਚ ਜੋ ਕਾਰਜ ਕੀਤੇ ਜਾਂਦੇ ਹਨ ਜਿਵੇਂ ਕਿ ਖੂਨਦਾਨ ਕਰਨਾ ਤੇ ਹੋਰ ਸਮਾਜ ਸੇਵਾ ’ਚ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਬਹੁਤ ਹੀ ਕਾਬਿਲੇ ਤਾਰੀਫ ਹੈ।

ਇਸ ਮੌਕੇ ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਲੋਕਲ ਕਮੇਟੀ ਨੇ ਕਿਹਾ ਕਿ ਉਕਤ ਲੋੜਵੰਦ ਪਰਿਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਪਿੰਡ ਬਾਲਦ ਖੁਰਦ ਵਿਖੇ ਜੋ ਮਕਾਨ ਬਣਾ ਕੇ ਦਿੱਤਾ ਹੈ ਬਹੁਤ ਹੀ ਵਧੀਆ ਕੰਮ ਕਰਕੇ ਇਨਸਾਨੀਅਤ ਦੀ ਸੇਵਾ ਕੀਤੀ ਹੈ, ਪ੍ਰੇਮੀਆਂ ਵੱਲੋਂ ਸਰੀਰਦਾਨ ਕਰਨ ਤੋਂ ਇਲਾਵਾ ਜਿੰਨ੍ਹੇ ਵੀ ਕੰਮ ਕੀਤੇ ਜਾ ਰਹੇ ਹਨ ਸਾਰੇ ਹੀ ਸ਼ਲਾਘਾਯੋਗ ਹਨ। ਅਸੀਂ ਪਿੰਡ ਵੱਲੋਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ। Ashiana Campaign

ਪੂਜਨੀਕ ਗੁਰੂ ਜੀ ਨੂੰ ਲੱਖ-ਲੱਖ ਸਜਦਾ : ਬਬਲੂ

ਇਸ ਸਬੰਧੀ ਹਰਜੀਤ ਸਿੰਘ ਬਬਲੂ ਨੇ ਕਿਹਾ ਕਿ ਮੈਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਹੈ। ਮੇਰੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਕਿ ਮੈਂ ਆਪਣਾ ਇੱਕ ਕਮਰਾ ਵੀ ਨਹੀਂ ਬਣਾ ਸਕਦਾ ਸੀ। ਉਨ੍ਹਾਂ ਭਾਵੁਕ ਹੁੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਲੱਖ-ਲੱਖ ਸਜਦਾ ਕੀਤਾ।