ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News India Enters ...

    India Enters Semi Finals: ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ ਹਰਾ ਕੇ ਭਾਰਤ ਪਹੁੰਚਿਆ ਸੈਮੀਫਾਈਨਲ ’ਚ

    India Enters Semi Finals
    India Enters Semi Finals: ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ ਹਰਾ ਕੇ ਭਾਰਤ ਪਹੁੰਚਿਆ ਸੈਮੀਫਾਈਨਲ ’ਚ

    India Enters Semi Finals: ਬੁਲਾਵਾਯੋ। ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾਇਆ। ਜ਼ਿੰਬਾਬਵੇ ਦੇ ਬੁਲਾਵਾਯੋ ਵਿੱਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ਵਿੱਚ 252 ਦੌੜਾਂ ਬਣਾਈਆਂ। ਵੇਦਾਂਤ ਤ੍ਰਿਵੇਦੀ ਨੇ 68 ਦੌੜਾਂ ਦੀ ਪਾਰੀ ਖੇਡੀ।

    ਪਾਕਿਸਤਾਨ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ 33.3 ਓਵਰਾਂ ਵਿੱਚ 253 ਦੌੜਾਂ ਦਾ ਟੀਚਾ ਪ੍ਰਾਪਤ ਕਰਨਾ ਪਿਆ। ਟੀਮ 46.2 ਓਵਰਾਂ ਵਿੱਚ ਸਿਰਫ਼ 194 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਉਸਮਾਨ ਖਾਨ ਨੇ 66 ਦੌੜਾਂ ਬਣਾਈਆਂ, ਜਦੋਂ ਕਿ ਭਾਰਤ ਲਈ ਕਪਤਾਨ ਆਯੂਸ਼ ਮਹਾਤਰੇ ਅਤੇ ਖਿਲਨ ਪਟੇਲ ਨੇ 3-3 ਵਿਕਟਾਂ ਲਈਆਂ।

    ਵੇਦਾਂਤ ਤ੍ਰਿਵੇਦੀ ਨੇ ਲਾਇਆ ਅਰਧ ਸੈਂਕੜਾ

    ਭਾਰਤ ਵੱਲੋਂ ਵੇਦਾਂਤ ਤ੍ਰਿਵੇਦੀ ਨੇ 68 ਦੌੜਾਂ ਬਣਾ ਕੇ ਟੀਮ ਨੂੰ 200 ਦੇ ਨੇੜੇ ਪਹੁੰਚਾਇਆ। ਵੈਭਵ ਸੂਰਿਆਵੰਸ਼ੀ 22 ਗੇਂਦਾਂ ‘ਤੇ ਸਿਰਫ਼ 30 ਦੌੜਾਂ ਹੀ ਬਣਾ ਸਕੇ। ਕਪਤਾਨ ਆਯੁਸ਼ ਮਹਾਤਰੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਅੰਤ ਵਿੱਚ, ਕਨਿਸ਼ਕ ਚੌਹਾਨ ਅਤੇ ਖਿਲਨ ਪਟੇਲ ਨੇ ਅਰਧ ਸੈਂਕੜਾ ਸਾਂਝੇਦਾਰੀ ਕਰਕੇ ਸਕੋਰ 250 ਤੋਂ ਪਾਰ ਪਹੁੰਚਾਇਆ। ਪਾਕਿਸਤਾਨ ਲਈ, ਅਬਦੁਲ ਸੁਭਾਨ ਨੇ ਤਿੰਨ ਵਿਕਟਾਂ ਅਤੇ ਮੁਹੰਮਦ ਸਯਾਮ ਨੇ ਦੋ ਵਿਕਟਾਂ ਲਈਆਂ।