ਚੋਣਾਂ ਤੋਂ ਪਹਿਲਾਂ ਦਾ ਸਾਲ ਕਿਸੇ ਵੀ ਸੂਬੇ ਦਾ ਸਰਗਰਮੀਆਂ ਤੇ ਰੌਣਕਾਂ ਵਾਲਾ ਹੁੰਦਾ ਹੈ ਕੀ ਸੱਤਾਧਾਰੀ ਤੇ ਕੀ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਗੇੜੇ ਤੇ ਗੇੜਾ ਹੁੰਦਾ ਹੈ ਅਫ਼ਸਰ ਵੀ ਲੋਕਾਂ ਦੇ ਕੰਮ ਕਰਨ ‘ਚ ਦਿਲਚਸਪੀ ਲੈਂਦੇ ਹਨ ਪਰ ਸਰਕਾਰ ਬਣਦਿਆਂ ਹੀ ਸਾਰਾ ਦ੍ਰਿਸ਼ ਹੀ ਬਦਲ ਜਾਂਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਸਿਆਸੀ ਤੇ ਪ੍ਰਸ਼ਾਸਨਿਕ ਤੌਰ ‘ਤੇ ਪੰਜਾਬ ‘ਲਾਵਾਰਿਸ’ ਦੀ ਹਾਲਤ ‘ਚੋਂ ਲੰਘ ਰਿਹਾ ਹੈ ਸੱਤਾਧਿਰ ਕਾਂਗਰਸ ਮਣਾਂਮੂੰਹੀਂ ਵਾਅਦੇ ਕਰਕੇ ਚੁੱਪ ਬੈਠੀ ਹੈ ਤੇ ਲਗਾਤਾਰ 10 ਸਾਲ ਸਰਕਾਰ ‘ਚ ਰਹੇ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਹੀ ਠੱਪ ਕਰ ਦਿੱਤੀਆਂ ਹਨ ਬਾਦਲ ਪਰਿਵਾਰ ਵੱਲੋਂ ਸਰਗਰਮ ਸਿਆਸਤ ਤੋਂ ਪਾਸਾ ਵੱਟਣ ਦਾ ਨਤੀਜਾ ਹੈ ਕਿ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਦਾ ਦੌਰ ਸ਼ੁਰੂ ਹੋ ਗਿਆ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਹੁਤ ਘੱਟ ਨਜ਼ਰ ਆ ਰਹੇ ਹਨ ਸਿਰਫ਼ ਪ੍ਰੈੱਸ ਨੋਟਾਂ ਨਾਲ ਕੰਮ ਚੱਲ ਰਿਹਾ ਹੈ ।
ਦਰਅਸਲ ਬਾਦਲ ਪਰਿਵਾਰ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਕਾਂਗਰਸ ਸਰਕਾਰ ਉਹਨਾਂ ਪ੍ਰਤੀ ਨਰਮੀ ਵਰਤ ਰਹੀ ਹੈ ਟਕਰਾਓ ਸਿਆਸੀ ਘਰਾਣਿਆਂ ਦੇ ਪੱਧਰ ‘ਤੇ ਨਾ ਹੋ ਕੇ ਹੇਠਲੇ ਪੱਧਰ ‘ਤੇ ਅਕਾਲੀ ਦਲ ਤੇ ਕਾਂਗਰਸੀ ਆਗੂਆਂ ਦਰਮਿਆਨ ਹੋ ਰਿਹਾ ਹੈ ਸੱਤਾ ਤਬਦੀਲੀ ਦਾ ਵੱਡੇ ਆਗੂਆਂ ਨੂੰ ਕੋਈ ਫ਼ਰਕ ਨਹੀਂ ਪਿਆ, ਹੇਠਲੇ ਪਿਸ ਰਹੇ ਹਨ ਬਾਦਲਾਂ ਤੇ ਉਹਨਾਂ ਦੇ ਨੇੜਲਿਆਂ ਖਿਲਾਫ਼ ਜਿਸ ਤਰ੍ਹਾਂ ਦੇ ਸਿਕੰਜ਼ਾ ਕਸਣ ਦੇ ਐਲਾਨ ਹੋਏ ਸਨ ਉਸ ਤੋਂ ਕਾਂਗਰਸ ਨੇ ਹੱਥ ਖਿੱਚ ਲਿਆ ਜਾਪਦਾ ਹੈ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੂੰ ਕਿਸੇ ਵੱਡੀ ਚੁਣੌਤੀ ਤਾਂ ਕੀ ਰਸਮੀ ਵਿਰੋਧ ਦੀ ਵੀ ਆਸ ਘੱਟ ਹੈ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਤੇ ਕਈ ਹੋਰ ਆਰਥਿਕ ਮਾਮਲਿਆਂ ‘ਚ ਅਕਾਲੀ ਦਲ ਵੱਲੋਂ ਪ੍ਰੈਸ ਨੋਟ ਦੀ ਵੀ ਖੇਚਲ ਨਹੀਂ ਕੀਤੀ ਗਈ।
ਭਾਵੇਂ ਦੋ ਮਹੀਨਿਆਂ ਦਾ ਸਮਾਂ ਸਰਕਾਰ ਦੀ ਕਾਰਗੁਜਾਰੀ ਦੀ ਪਰਖ਼ ਲਈ ਫੈਸਲਾਕੁੰਨ ਨਹੀਂ ਹੁੰਦਾ ਪਰ ਸ਼ਾਸਨ-ਪ੍ਰਸ਼ਾਸਨ ਦਾ ਬੇਹਰਕਤ ਹੋਣ ‘ਤੇ ਇੱਕ ਹਫ਼ਤਾ ਵੀ ਅਹਿਮ ਹੁੰਦਾ ਹੈ ਲੈ ਦੇ ਕੇ ਭਾਜਪਾ ਆਪਣੇ ਪੱਧਰ ‘ਤੇ ਪ੍ਰੈੱਸ ਕਾਨਫਰੰਸਾਂ ਕਰਨ ਦੇ ਨਾਲ ਨਾਲ ਰਾਜਪਾਲ ਨੂੰ ਮੰਗ ਪੱਤਰ ਦੇ ਰਹੀ ਹੈ ਸਿਰਫ਼ 23 ਹਲਕਿਆਂ ‘ਚ ਅਸਰ ਅੰਦਾਜ਼ ਭਾਜਪਾ ਦੀਆਂ ਸਰਗਰਮੀਆਂ ਸੂਬੇ ਦੀ ਸਿਆਸਤ ‘ਚ ਠੋਸ ਸੁਨੇਹਾ ਦੇਣ ਤੋਂ ਅਸਮਰੱਥ ਹਨ ਕਿਸਾਨ ਖੁਦਕੁਸ਼ੀਆਂ ਲਗਾਤਾਰ ਜਾਰੀ ਹਨ ਦੋ ਮਹੀਨਿਆਂ ‘ਚ 37 ਤੋਂ ਵੱਧ ਖੁਦਕੁਸ਼ੀਆਂ ਹੋ ਚੁੱਕੀਆਂ ਹਨ ਕਾਂਗਰਸ ਦਾ ਕੌਮੀ ਪ੍ਰਧਾਨ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ‘ਤੇ ਅਚਾਨਕ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਤਾਂ ਪਹੁੰਚ ਜਾਂਦਾ ਹੈ ।
ਪਰ ਪਾਰਟੀ ਦੇ ਹੁਣ ਸੱਤਾ ‘ਚ ਆਉਣ ‘ਤੇ ਕੋਈ ਆਗੂ ਚੰਡੀਗੜ੍ਹ ਤੋਂ ਵੀ ਨਹੀਂ ਆ ਰਿਹਾ ਤੇ ਨਾ ਹੀ ਵਿਧਾਇਕ ਪੀੜਤ ਪਰਿਵਾਰ ਤੱਕ ਪਹੁੰਚ ਕਰ ਰਹੇ ਹਨ ਪਿਛਲੀ ਸਰਕਾਰ ਦੌਰਾਨ ਕਾਂਗਰਸ ਅਕਾਲੀ ਦਲ ‘ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ ਚੁੱਪ ਰਹਿਣ ਦਾ ਦੋਸ਼ ਲਾਉਂਦੀ ਰਹੀ ਹੈ ਹੁਣ ਅਕਾਲੀ ਦਲ ਕੋਲ ਇਸ ਮਾਮਲੇ ‘ਚ ਕੋਈ ਜਵਾਬ ਦੇਣ ਦੀ ਫੁਰਸਤ ਨਹੀਂ ਹੈ ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅੰਦਰੂਨੀ ਘਮਸਾਣ ‘ਚ ਹੀ ਇੰਨੀ ਉਲਝੀ ਹੋਈ ਹੈ।
ਉਸ ਕੋਲ ਸੂਬੇ ਦੇ ਮਸਲਿਆਂ ਲਈ ਕੰਨ ਖੁਰਕਣ ਹੀ ਨਹੀਂ ਹੋ ਰਿਹਾ ਪਾਰਟੀ ‘ਚ ਪਾਟੋ ਧਾੜ ਹੈ ਵਿਰੋਧੀ ਧਿਰ ਦਾ ਆਗੂ (ਐੱਚਐੱਸ ਫੂਲਕਾ) ਸਦਨ ਤੋਂ ਬਾਹਰ ਪ੍ਰਧਾਨ (ਭਗਵੰਤ ਮਾਨ) ਦੇ ਕਰਨ ਵਾਲੇ ਕੰਮ ਕਰ ਰਹੇ ਹਨ ਲੱਗਦਾ ਹੀ ਨਹੀਂ ਪੰਜਾਬ ‘ਚ ਕੋਈ ਵਿਰੋਧੀ ਧਿਰ ਵੀ ਹੈ ਓਧਰ ਅਫ਼ਸਰਸ਼ਾਹੀ ਦਾ ਹਾਲ ਇਹ ਹੈ ਕਿ ਕਾਂਗਰਸੀ ਵਿਧਾਇਕਾਂ ਤੋਂ ਹੀ ਇਨਕਾਰੀ ਹੋਏ ਬੈਠੇ ਹਨ ਸਰਕਾਰ ਲੋਕ ਮਸਲਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਏ ਵਿਰੋਧੀ ਧਿਰ ਸਮੇਤ ਹੋਰ ਪਾਰਟੀਆਂ ਵੀ ਵੋਟਰਾਂ ਪ੍ਰਤੀ ਫ਼ਰਜ ਤੋਂ ਸੁਚੇਤ ਹੋਣ।