ਸਰਕਾਰੀ ਇਮਾਰਤ ‘ਤੇ ਹੋਇਆ ਸੀ ਹਮਲਾ
ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿੱਤ ਇੱਕ ਸਰਕਾਰੀ ਇਮਾਰਤ ‘ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕੀਤੀ। ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਾਊ ਹੁਅਦਜਾ ਲਿਓਨ ਐਡਮ ਆਫ਼ ਕੋਟੇ ਡੀ ਵਾਇਵਰ ਨੇ ਬੁੱਧਵਾਰ ਨੂੰ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਧਿਆਨ ਰੱਖਣ ਕਿ ਅੱਤਵਾਦੀਆਂ ਨੇ ਇਨ੍ਹਾਂ ਪ੍ਰਤੀਸ਼ੋਧੀ ਕੰਮਾਂ ਦੇ ਅਪਰਾਧਾਂ, ਆਯੋਜਕਾਂ, ਆਰਥਿਕ ਮੱਦਦ ਦੇਣ ਵਾਲੇ ਅਤੇ ਪ੍ਰਾਇਯੋਜਕਾਂ ਨੂੰ ਰੋਕਣਾ ਹੋਵੇਗਾ ਅਤੇ ਲੋਕਾਂ ਨੂੰ ਨਿਆਂ ਦੇਣਾ ਹੋਵੇਗਾ। (Terrorist)
ਸ੍ਰੀ ਐਡਮ ਨੈ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਨੂੰ ਮੌਜ਼ੂਦਾ ਪ੍ਰਸਤਾਵਾਂ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਅਫ਼ਗਾਨ ਸਰਕਾਰ ਦੇ ਨਾਲ ਸਰਗਰਮ ਸਹਿਯੋਗ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਸਰਕਾਰੀ ਇਮਾਰਤ ਦੇ ਕੋਲ ਤਿੰਨ ਬੰਬ ਧਮਾਕੇ ਹੋਏ। ਇਸ ਤੋਂ ਬਾਅਦ ਅੱਤਵਾਦੀ ਇੱਕ ਸਰਕਾਰੀ ਇਮਾਰਤ ‘ਚ ਦਾਖ਼ਲ ਹੋ ਗਏ ਤੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ। ਅਫ਼ਗਾਨ ਸਿਹਤ ਮੰਤਰਾਲੇ ਦੀ ਖ਼ਬਰ ਮੁਤਾਬਿਕ ਹਮਲੇ ‘ਚ 40 ਜਣਿਆਂ ਦੀ ਮੌਤ ਹੋ ਗਈ ਅਤੇ 29 ਜਣੇ ਜਖ਼ਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।