ਉਮੇਸ਼ ਦਾ ‘ਛੱਕਾ’, 19 ਸਾਲ ਪੁਰਾਣਾ ਰਿਕਾਰਡ ਤੋੜਿਆ

ਤੇਜ਼ ਗੇਂਦਬਾਜ਼ ਦੇ ਤੌਰ ‘ਤੇ 19 ਸਾਲ ‘ਚ ਪਹਿਲੀ ਵਾਰ ਭਾਰਤੀ ਧਰਤੀ ‘ਤੇ ਇੱਕ ਪਾਰੀ ‘ਚ ਛੇ ਵਿਕਟਾਂ

 

ਹੈਦਰਾਬਾਦ, 14 ਅਕਤੂਬਰ। 
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੈਸਟਇੰਡੀਜ਼ ਵਿਰੁੱਧ ਪਹਿਲੀ ਪਾਰੀ ‘ਚ ਵਿਕਟਾਂ ਦਾ ‘ਛੱਕਾ’ ਲਾ ਕੇ ਆਪਣੇ ਟੈਸਟ
ਕਰੀਅਰ ਦਾ ਅੱਵਲ ਪ੍ਰਦਰਸ਼ਨ(88\6 ਵਿਕਟਾਂ)ਕੀਤਾ ਅਤੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ਨੂੰ 311 ਤੱਕ ਸਮੇਟਣ ‘ਚ ਅਹਿਮ ਯੋਗਦਾਨ
ਦਿੱਤਾ  ਇਸ ਦੇ ਨਾਲ ਹੀ ਉਮੇਸ਼ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕੀਤਾ ਹੈ ਉਮੇਸ਼ ਨੇ ਤੇਜ਼ ਗੇਂਦਬਾਜ਼ ਦੇ ਤੌਰ ‘ਤੇ 19 ਸਾਲ ‘ਚ
ਪਹਿਲੀ ਵਾਰ ਭਾਰਤੀ ਧਰਤੀ ‘ਤੇ ਇੱਕ ਪਾਰੀ ‘ਚ ਛੇ ਵਿਕਟਾਂ ਲੈਣ ਦਾ ਵੱਡਾ ਕਾਰਨਾਮਾ ਕੀਤਾ ਹੈ

 

ਭਾਰਤ ‘ਚ ਸਪਿੱਨ ਗੇਂਦਬਾਜ਼ਾਂ ਦੇ ਦਬਦਬੇ ਦੌਰਾਨ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਨੇ ਛੇ ਵਿਕਟਾਂ ਲਈਆਂ ਸਨ ਸ਼੍ਰੀਨਾਥ ਨੇ 1999 ‘ਚ ਮੋਹਾਲੀ ਟੈਸਟ ਮੈਚ ‘ਚ 27 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਸਨ ਸ਼੍ਰੀਨਾਥ ਤੋਂ ਬਾਅਦ ਤੇਜ਼ ਗੇਂਦਬਾਜ਼ 19 ਸਾਲ ਇਸ ਰਿਕਾਰਡ ਤੋਂ ਦੂਰ ਰਹੇ ਉਮੇਸ਼ 25 ਅਕਤੂਬਰ ਨੂੰ ਆਪਣਾ 31ਵਾਂ ਜਨਮਦਿਨ ਮਨਾਉਣਗੇ ਉਮੇਸ਼ ਹੁਣ ਤੱਕ 40 ਟੈਸਟ ਮੈਚਾਂ ‘ਚ 113 ਵਿਕਟਾਂ ਲੈ ਚੁੱਕੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here