ਯੂਕਰੇਨ ਨੇ ਫਰਾਂਸ, ਪੋਲੈਂਡ, ਜਰਮਨੀ ਨੂੰ ਹੋਰ ਹਥਿਆਰ ਮੁਹੱਈਆਂ ਕਰਵਾਉਣ ਦੀ ਅਪੀਲ ਕੀਤੀ
ਕੀਵ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਮੰਗਲਵਾਰ ਨੂੰ ਪੋਲੈਂਡ, ਫਰਾਂਸ ਅਤੇ ਜਰਮਨੀ ਦੇ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਰੂਸ ‘ਤੇ ਪਾਬੰਦੀਆਂ ਦੇ ਦਬਾਅ ਨੂੰ ਵਧਾਉਣ ਅਤੇ ਯੂਕਰੇਨ ਨੂੰ ਹੋਰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। ਕੁਲੇਬਾ ਨੇ ਟਵੀਟ ਕਰ ਕਿਹਾ,‘‘ ਮੈਂ ਪੋਲੈਂਡ, ਫਰਾਂਸ ਅਤੇ ਜਰਮਨੀ ਦੇ ਵਿਦੇਸ਼ ਮੰਤਰੀਆਂ ਨਾਲ ਆਨਲਾਈਨ ਮੁਲਾਕਾਤ ਕੀਤੀ। ਮੈਂ ਉਨ੍ਹਾਂ ਨੂੰ ਰੂਸ ’ਤੇ ਪਾਬੰਦੀਆ ਦਾ ਦਬਾਅ ਵਧਾਉਣ ਅਤੇ ਯੂਕਰੇਨ ਨੂੰ ਹੋਰ ਹਥਿਆਰ, ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਲ ਦੀ ਅਪੀਲ ਕੀਤੀ।’’ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਸਨੇ ਇੱਕ ਔਨਲਾਈਨ ਬ੍ਰੀਫਿੰਗ ਵਿੱਚ ਕਿਹਾ ਕਿ ਯੂਕਰੇਨ ਦੇਸ਼ ਵਿੱਚ ਹਵਾਈ ਖੇਤਰ ਨੂੰ ਬੰਦ ਕਰਨ ਲਈ ਵੱਖ-ਵੱਖ ਹੱਲਾਂ ’ਤੇ ਆਪਣੇ ਸਹਿਯੋਗੀਆਂ ਨਾਲ ਕੰਮ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ