ਰਾਸ਼ਟਰਪਤੀ ਜ਼ੇਲੇਨਸਕੀ ਨੇ ਯੂਰਪੀਅਨ ਯੂਨੀਅਨ ਵਿੱਚ ਯੂਕਰੇਨ ਦੀ ਤੁਰੰਤ ਮੈਂਬਰਸ਼ਿਪ ਦੀ ਅਪੀਲ ਕੀਤੀ
ਕੀਵ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀਰਵਾਰ ਨੂੰ ਬ੍ਰਸੇਲਜ਼ ਵਿੱਚ ਇਕੱਠੇ ਹੋਏ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੂੰ ਯੂਕਰੇਨ ਨੂੰ ਯੂਨੀਅਨ ਵਿੱਚ ਸ਼ਾਮਲ ਹੋਣ ਦੀ ਤੁਰੰਤ ਬੇਨਤੀ ਦੇ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਖਲੀਜ ਟਾਈਮਜ਼ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਉਸਨੇ ਵਿਸ਼ੇਸ਼ ਤੌਰ ’ਤੇ ਜਰਮਨੀ ਅਤੇ ਹੰਗਰੀ ਨੂੰ ਅਪੀਲ ਕੀਤੀ ਕਿ ਉਹ ਫੈਡਰੇਸ਼ਨ ਵਿੱਚ ਯੂਕਰੇਨ ਦੀ ਮੈਂਬਰਸ਼ਿਪ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰਨ। ਅਜਿਹਾ ਇਸ ਲਈ ਕਿਉਂਕਿ ਹੰਗਰੀ ਦੇ ਰਾਸ਼ਟਰਪਤੀ ਓਰਬਨ ਨੂੰ ਯੂਰਪੀ ਸੰਘ ਦੇ ਨੇਤਾਵਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ।
ਜ਼ੇਲੇਂਸਕੀ ਨੇ ਯੂਕਰੇਨ ਲਈ ਸਮਰਥਨ ਕਰਨ ਅਤੇ ਰੂਸ ‘ਤੇ ਪਾਬੰਦੀਆਂ ਲਈ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦਾ ਧੰਨਵਾਦ ਵੀ ਕੀਤਾ, ਖਾਸ ਤੌਰ ‘ਤੇ ਨਵੀਂ ਨੋਰਡ ਸਟ੍ਰੀਮ 2 ਪਾਈਪਲਾਈਨ ਰਾਹੀਂ ਯੂਰਪ ਨੂੰ ਕੁਦਰਤੀ ਗੈਸ ਦੀ ਸਪਲਾਈ ਰੋਕਣ ਦੇ ਜਰਮਨੀ ਦੇ ਫੈਸਲੇ ਲਈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ‘ਤੇ ਵੀ ਅਫਸੋਸ ਜਤਾਇਆ ਕਿ ਜੇਕਰ ਇਹ ਫੈਸਲੇ ਪਹਿਲਾਂ ਲਏ ਗਏ ਹੁੰਦੇ ਤਾਂ ਰੂਸ ਨੇ ਹਮਲਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਿਆ ਹੁੰਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ