ਕਿਹਾ, ਪਾਕਿਸਤਾਨ ‘ਮੌਤ ਦਾ ਖੂਹ, ਉੱਥੋਂ ਮੁੜਨਾ ਸੌਖਾ ਨਹੀਂ
(ਏਜੰਸੀ) ਨਵੀਂ ਦਿੱਲੀ। ਪਾਕਿਸਤਾਨ ਤੋਂ ਭਾਰਤ ਪਰਤੀ ਊਜਮਾ ਅਹਿਮਦ Ujma Ahmed ਨੇ ਕਿਹਾ ਕਿ ਪਾਕਿਸਤਾਨ ਇੱਕ ‘ਮੌਤ ਦਾ ਖੂਹ’ ਹੈ, ਜਿੱਥੇ ਜਾਣਾ ਤਾ ਸੌਖਾ ਹੈ, ਪਰ ਮੁੜਨਾ ਬਹੁਤ ਮੁਸ਼ਕਲ ਹੈ ਊਜਮਾ ਦਿੱਲੀ ਦੀ ਰਹਿਣ ਵਾਲੀ ਹੈ ਬੰਦੂਕ ਦੀ ਨੋਕ ‘ਤੇ ਵਿਆਹ ਦੀ ਸ਼ਿਕਾਰ ਹੋਈ ਊਜਮਾ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਸਾਂਝੀ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਵਿਆਹ ਕਰਕੇ ਜਾਣ ਵਾਲੀਆਂ ਲੜਕੀਆਂ ਵੀ ਭਾਰਤ ਵਾਪਸ ਨਹੀਂ ਆ ਸਕਦੀਆਂ ਹਨ ਉਨ੍ਹਾਂ ਕਿਹਾ ਕਿ ਮੈਂ ਸੁਸ਼ਮਾ ਮੈਮ ਦਾ ਧੰਨਵਾਦ ਕਰਦੀ ਹਾਂ ਜੋ ਮੈਨੂੰ ਰੋਜ਼ਾਨਾ ਫੋਨ ਕਰਕੇ ਹਿੰਮਤ ਦਿੰਦੀ ਰਹੀ ਸੀ ਤੇ ਕਹਿੰਦੀ ਸੀ ਕਿ ਤੂੰ ਛੇਤੀ ਹੀ ਵਾਪਸ ਆਵੇਂਗੀ।
-
ਸੁਸ਼ਮਾ ਸਵਰਾਜ ਤੇ ਮੋਦੀ ਦਾ ਕੀਤਾ ਧੰਨਵਾਦ
ਊਜਮਾ ਅਹਿਮਦ Ujma Ahmed ਨੇ ਦੱਸਿਆ ਕਿ ਉਹ ਪਾਕਿਸਤਾਨ ‘ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਜਿੱਥੇ ਤਾਹਿਰ ਨਾਂਅ ਦੇ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਨਿਕਾਹ ਕਰਵਾ ਲਿਆ ਉਸ ਨੂੰ ਅਗਵਾ ਕਰ ਲਿਆ ਗਿਆ ਉਸ ਦੀ ਛੋਟੀ ਜਿਹੀ ਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਆਪਣੀ ਕਹਾਣੀ ਦੱਸਦਿਆਂ ਉਹ ਭਾਵੁਕ ਹੋ ਗਈ ਉਨ੍ਹਾਂ ਦੱਸਿਆ ਕਿ ਮੈਨੂੰ ਨੀਂਦ ਦੀ ਗੋਲੀ ਦਿੱਤੀ ਗਈ ਤੇ ਇਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ ਕਿ ਕਿੱਥੇ ਪਹੁੰਚ ਗਈ ਉੱਥੇ ਸਭ ਕੁਝ ਬਹੁਤ ਅਜੀਬ ਸੀ, ਰੋਜ਼ਾਨਾ ਗੋਲੀਬਾਰੀ ਹੁੰਦੀ ਸੀ ਉੱਥੇ ਕਈ ਦੇਸ਼ਾਂ ਤੋਂ ਲੜਕੀਆਂ ਨੂੰ ਲਿਆਂਦਾ ਜਾਂਦਾ ਸੀ ਤੇ ਫਿਰ ਉਨ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਸੀ ਸਭ ਦੇ ਘਰਾਂ ‘ਚ ਦੋਬੀਬੀਆਂ ਸਨ।
ਉੱਥੇ ਔਰਤਾਂ ਦੀ ਸਥਿਤੀ ਭਾਰਤ ਤੋਂ ਉਲਟ ਹੈ ਅੱਜ ਮੈਨੂੰ ਆਪਣੀ ਜਾਨ ਦੀ ਕੀਮਤ ਪਤਾ ਚੱਲੀ ਹੈ ਉਜਮਾ ਨੇ ਵਿਦੇਸ਼ ਮੰਤਰੀ ਨੂੰ ਵਾਰ-ਵਾਰ ਧੰਨਵਾਦ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਵੀ ਸ਼ੁਕਰਾਨਾ ਕੀਤਾ ਜ਼ਿਕਰਯੋਗ ਹੈ ਕਿ ਉਜਮਾ ਅੱਜ ਬਾਘਾ ਬਾਰਡਰ ਤੋਂ ਭਾਰਤ ਪਹੁੰਚੀ ਬੁੱਧਵਾਰ ਨੂੰ ਇਸਲਾਮਾਬਾਦ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਉਜਮਾ ਦੀ ਭਾਰਤ ਵਾਪਸੀ ਦਾ ਰਸਤਾ ਸਾਫ਼ ਹੋ ਗਿਆ ਸੀ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਉਜਮਾ ਭਾਰਤ ਵਾਪਸ ਜਾ ਸਕਦੀ ਹੈ ਉਜਮਾ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਉਸਦੇ ਪਤੀ ਤਾਹੀਰ ਨੇ ਅਦਾਲਤ ‘ਚ ਇੱਕ ਪਟੀਸ਼ਨ ਦਾਖਲ ਕਰਕੇ ਦੋਸ਼ ਲਾਇਆ ਕਿ ਇਸਲਾਮਾਬਾਦ ਸਥਿੱਤ ਭਾਰਤੀ ਦੂਤਾਵਾਸ ਉਜਮਾ ਨੂੰ ਆਪਣੇ ਕੰਪਲੈਕਸ ਤੋਂ ਬਾਹਰ ਨਹੀਂ ਨਿਕਲਣ ਦੇ ਰਿਹਾ ਹੈ ਤਾਹੀਰ ਦਾ ਕਹਿਣਾ ਸੀ ਕਿ ਉਹ ਤੇ ਉਜਮਾ ਵੀਜਾ ਲੈਣ ਲਈ ਦੂਤਾਵਾਸ ਗਏ ਸਨ ਇਸ ਤੋਂ ਬਾਅਦ ਉਜਮਾ ਨੇ ਦੋਸ਼ ਲਾਇਆ ਕਿ ਤਾਹੀਰ ਨਾਲ ਉਸਦੀ ਜ਼ਬਰਦਸਤੀ ਸ਼ਾਦੀ ਕਰਵਾਈ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ