UGC-NET Exam 2024: ਦੋ ਦਿਨ ਪਹਿਲਾਂ ਹੋਈ UGC-NET ਪ੍ਰੀਖਿਆ ਰੱਦ, ਪੇਪਰ ’ਚ ਗੜਬੜ ਦੇ ਸ਼ੱਕ ਕਾਰਨ ਕੇਂਦਰ ਦਾ ਫੈਸਲਾ

UGC-NET Exam 2024

ਜਾਂਚ CBI ਨੂੰ ਸੌਂਪੀ | UGC-NET Exam 2024

ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ 19 ਜੂਨ, ਬੁੱਧਵਾਰ ਨੂੰ ਹੋਈ ਯੂਜੀਟੀ-ਨੀਟ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਇਸ ਪ੍ਰੀਖਿਆ ਇੱਕ ਦਿਨ ਪਹਿਲਾਂ ਹੀ ਭਾਵ 18 ਜੂਨ ਦਿਨ ਮੰਗਲਵਾਰ ਨੂੰ ਹੋਈ ਸੀ। ਦੋ ਸ਼ਿਫਟਾਂ ’ਚ ਓਐੱਮਆਰ ਭਾਵ ਪੈੱਨ ਤੇ ਪੇਪਰ ਮੋਡ ’ਚ ਕਰਵਾਈ ਗਈ ਸੀ। 19 ਜੂਨ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਪ੍ਰੀਖਿਆ ’ਚ ਬੇਨਿਯਮੀਆਂ ਬਾਰੇ ਜਾਣਕਾਰੀ ਮਿਲੀ ਸੀ। (UGC-NET Exam 2024)

ਇਹ ਵੀ ਪੜ੍ਹੋ : Weather : ਮੌਸਮ ਅਨੁਸਾਰ ਬਦਲੋ ਜੀਵਨਸ਼ੈਲੀ

ਸਿੱਖਿਆ ਮੰਤਰਾਲੇ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਇਹ ਸੰਕੇਤ ਮਿਲਦਾ ਹੈ ਕਿ ਪ੍ਰੀਖਿਆ ਕਰਵਾਉਣ ’ਚ ਇਮਾਨਦਾਰੀ ਨਹੀਂ ਰੱਖੀ ਗਈ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਇਸ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੀ ਜਾਣਕਾਰੀ ਵੱਖਰੇ ਤੌਰ ’ਤੇ ਸਾਂਝੀ ਕੀਤੀ ਜਾਵੇਗੀ। ਕੇਂਦਰ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੈ। ਯੂਜੀਸੀ ਨੈੱਟ ਪ੍ਰੀਖਿਆ ਪੀਐੱਚਡੀ ਦਾਖਲੇ, ਜੁਨੀਅਰ ਰਿਸਰਚ ਫੈਲੋਸ਼ਿਪ ਭਾਵ ਜੈਆਰਐੱਫ ਅਤੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ’ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਕਰਵਾਈ ਜਾਂਦੀ ਹੈ। (UGC-NET Exam 2024)

ਪੈੱਨ-ਪੇਪਰ ਮੋਡ ’ਚ ਹੋਈ ਸੀ ਪ੍ਰੀਖਿਆ | UGC-NET Exam 2024

  • ਯੂਜੀਸੀ ਨੈੱਟ ਪ੍ਰੀਖਿਆ 83 ਵਿਸ਼ਿਆਂ ’ਚ ਕਰਵਾਈ ਗਈ ਸੀ। ਇਮਤਿਹਾਨ ਉਸੇ ਦਿਨ 2 ਸ਼ਿਫਟਾਂ ’ਚ ਲਿਆ ਗਿਆ। ਪਹਿਲੀ ਸ਼ਿਫਟ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਦੂਜੀ ਸ਼ਿਫਟ 3 ਵਜੇ ਤੋਂ 6 ਵਜੇ ਤੱਕ ਸੀ। (UGC-NET Exam 2024)
  • ਯੂਜੀਸੀ ਦੇ ਪ੍ਰਧਾਨ ਐੱਮ ਜਗਦੀਸ਼ ਕੁਮਾਰ ਨੇ ਦੱਸਿਆ ਹੈ ਕਿ ਇਹ ਪ੍ਰੀਖਿਆ ਦੇਸ਼ ਦੇ 317 ਸ਼ਹਿਰਾਂ ’ਚ ਕਰਵਾਈ ਗਈ ਸੀ। 11.21 ਲੱਖ ਤੋਂ ਵੀ ਜ਼ਿਆਦਾ ਰਜਿਸਟਰਡ ਉਮੀਦਵਾਰਾਂ ’ਚੋਂ ਲਗਭਗ 81 ਫੀਸਦੀ ਹਾਜ਼ਰ ਹੋਏ।
  • ਇਸ ਤੋਂ ਪਹਿਲਾਂ ਯੂਜੀਟੀ, ਨੈੱਟ ਪ੍ਰੀਖਿਆ ਆਨਲਾਈਨ ਸੀਬੀਟੀ ਭਾਵ ਕੰਪਿਊਟਰ ਆਧਾਰਿਤ ਪ੍ਰੀਖਿਆ ਸੀ। ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਜੋ ਪ੍ਰੀਖਿਆ ਸਾਰੇ ਵਿਸ਼ਿਆਂ ਅਤੇ ਸਾਰੇ ਕੇਂਦਰਾਂ ’ਤੇ ਇੱਕੋ ਦਿਨ ਲਈ ਜਾ ਸਕੇ। ਇਸ ਤੋਂ ਇਲਾਵਾ ਦੂਰ-ਦੁਰਾਡੇ ਦੇ ਕੇਂਦਰਾਂ ’ਚ ਵੀ ਪ੍ਰੀਖਿਆਵਾਂ ਲਈਆਂ ਜਾ ਸਕਦੀਆਂ ਹਨ। (UGC-NET Exam 2024)