ਊਧਵ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

CM

ਸ਼ਿਵ ਸੈਨਾ, ਐਨਸੀਪੀ ਦੇ 2-2 ਤੇ ਕਾਂਗਰਸ ਦੇ 1 ਵਿਧਇਕ ਨੇ ਵੀ ਚੁੱਕੀ ਸਹੁੰ

ਮੁੰਬਈ। ਊਧਵ ਠਾਕਰੇ (59) ਨੇ ਵੀਰਵਾਰ ਸ਼ਾਮ 6:40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਤੁਰੰਤ ਬਾਅਦ, ਊਧਵ ਨੇ ਝੁੱਕ ਕੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸ਼ਿਵਾਜੀ ਪਾਰਕ ਵਿਖੇ ਲਗਭਗ 70 ਹਜ਼ਾਰ ਸਮਰਥਕਾਂ ਤੋਂ ਇਲਾਵਾ ਐਮ ਕੇ ਸਟਾਲਿਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਭਾਜਪਾ ਨੇਤਾ ਦੇਵੇਂਦਰ ਫੜਨਵੀਸ, ਮਨਸੇ ਮੁਖੀ ਰਾਜ ਠਾਕਰੇ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਮੌਜੂਦ ਸਨ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਊਧਵ ਨੂੰ ਵਧਾਈ ਦਿੱਤੀ, ਸਮਾਰੋਹ ਵਿਚ ਸ਼ਾਮਲ ਨਾ ਹੋਣ ‘ਤੇ ਅਫ਼ਸੋਸ ਵੀ ਜਤਾਇਆ। ਰਾਜਪਾਲ ਭਗਤ ਸਿੰਘ ਕੋਸ਼ਰੀ ਨੇ ਊਧਵ ਨੂੰ ਸਹੁੰ ਚੁਕਾਈ। CM

ਸ਼ਨਿੱਚਰਵਾਰ, 6 ਦਿਨ ਪਹਿਲਾਂ, ਉਨ੍ਹਾਂ ਨੇ ਭਾਜਪਾ ਦੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ। ਊਧਵ ਆਪਣੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਬੈਠਕ ਵਿਚ ਕਿਸਾਨਾਂ ਦੇ ਕਰਜ਼ਾ ਮੁਆਫੀ ਸੰਬੰਧੀ ਕੋਈ ਫੈਸਲਾ ਲੈ ਸਕਦੇ ਹਨ। ਊਧਵ ਤੋਂ ਬਾਅਦ ਸ਼ਿਵ ਸੈਨਾ ਦੇ ਵਿਧਾਇਕ ਦਲ ਦੇ ਨੇਤਾ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਨੇ ਵੀ ਸਹੁੰ ਚੁੱਕੀ। ਇਸ ਤੋਂ ਬਾਅਦ ਐਨ ਸੀ ਪੀ ਵਿਧਾਇਕ ਦਲ ਦੇ ਨੇਤਾ ਜੈਅੰਤ ਪਾਟਿਲ, ਛਗਨ ਭੁਜਬਲ ਅਦੇ ਬਾਅਦ ‘ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ 8 ਵਾਰ ਵਿਧਾਇਕ ਬਾਲਾਸਾਹਿਬ ਥੋਰਾਟ ਨੇ ਸਹੁੰ ਚੁੱਕੀ। CM

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here