ਉਬੇਰ ਕੱਪ : ਭਾਰਤ ਨੇ ਆਸਟਰੇਲੀਆ ਨੂੰ ਹਰਾਇਆ

ਬੈਂਕਾਕ (ਏਜੰਸੀ)। ਭਾਰਤੀ ਮਹਿਲਾ ਸ਼ਟਲਰਾਂ ਨੇ ਪਿਛਲੇ ਖ਼ਰਾਬ ਪ੍ਰਦਰਸ਼ਨ ਤੋਂ ਉੱਭਰਦਿਆਂ ਸੋਮਵਾਰ ਨੂੰ ਇੱਥੇ ਉਬੇਰ ਕੱਪ ਮਹਿਲਾ ਬੈਡਮਿੰਟਨ ਪ੍ਰਤੀਯੋਗਤਾ ‘ਚ ਆਸਟਰੇਲੀਆ ਨੂੰ 4-1 ਨਾਲ ਹਰਾਉਂਦਿਆਂ ਫ਼ਾਈਨਲ ਦੀ ਆਸ ਨੂੰ ਜ਼ਿੰਦਾ ਰੱਖਿਆ ਆਸਟਰੇਲੀਆ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਸਟਾਰ ਖਿਡਾਰਨ ਸਾਇਨਾ ਨੇਹਵਾਲ ਨੇ ਕੀਤੀ ਅਤੇ ਪਹਿਲੇ ਮਹਿਲਾ ਸਿੰਗਲ ‘ਚ ਸੁਆਨ ਨੂੰ 21-14,21-19 ਨਾਲ ਹਰਾ ਕੇ ਭਾਰਤ ਨੂੰ 1-0 ਦਾ ਵਾਧਾ ਦਿਵਾਇਆ।

ਮਹਿਲਾ ਡਬਲਜ਼ ਦੇ ਮੈਚ ‘ਚ ਭਾਰਤ ਹਾਰ ਗਿਆਤੀਸਰੇ ਮੈਚ ‘ਚ ਰਿਵਰਸ ਸਿੰਗਲ ਮੈਚ ‘ਚ ਵੈਸ਼ਣਵੀ ਨੇ ਜੈਨੀਫਰ ਨੂੰ 21-17, 21-13 ਨਾਲ ਹਰਾ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਇਸ ਤੋਂ ਬਾਅਦ ਚੌਥੇ ਮੈਚ ‘ਚ ਭÎਾਰਤੀ ਡਬਲਜ਼ ਜੋੜੀ ਘੋਰਪੜੇ ਅਤੇ ਸਾਵੰਤ ਨੇ ਜਿੱਤ ਦਰਜ ਕਰਕੇ ਭਾਰਤ ਨੂੰ 3-1 ਨਾਲ ਅਤੇ ਪੰਜਵੇਂ ਅਤੇ ਆਖ਼ਰੀ ਮੈਚ ਪ੍ਰਭੁਦੇਸਾਈ ਨੇ ਜੇਸਲੀ ਨੂੰ ਹਰਾ ਕੇ ਭਾਰਤ ਦੀ 4-1 ਨਾਲ ਜਿੱਤ ਪੱਕੀ ਕਰ ਦਿੱਤੀ ਅੰਕ ਸੂਚੀ ‘ਚ ਹੁਣ ਭਾਰਤ ਤੋਂ ਬਾਅਦ ਕਨਾਡਾ ਤੀਸਰੇ ਅਤੇ ਆਸਟਰੇਲੀਆ ਚੌਥੇ ਨੰਬਰ ‘ਤੇ ਹੈ।