U-19 ਏਸ਼ੀਆ ਕੱਪ : ਭਾਰਤ ਨੇ ਜਿੱਤਿਆ ਏਸ਼ੀਆ ਕੱਪ, ਸ੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

8ਵੀਂ ਵਾਰ ਏਸ਼ੀਆ ਕੱਪ ਕੀਤਾ ਆਪਣੇ ਨਾਂਅ

(ਸੱਚ ਕਹੂੰ ਨਿਊਜ਼) ਮੁੰਬਈ। ਟੀਮ ਇੰਡੀਆ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ‘ਚ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ। ਮੀਂਹ ਕਾਰਨ ਹੋਏ ਮੈਚ ‘ਚ ਭਾਰਤ ਨੂੰ 38 ਓਵਰਾਂ ‘ਚ 102 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਟੀਮ ਨੇ 21.3 ਓਵਰਾਂ ‘ਚ 1 ਵਿਕਟ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਸਲਾਮੀ ਬੱਲੇਬਾਜ਼ ਹਰਨੂਰ ਸਿੰਘ 5 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਅੰਗਕ੍ਰਿਸ਼ ਰਘੂਵੰਸ਼ੀ ਅਤੇ ਸ਼ੇਖ ਰਾਸ਼ਿਦ ਨੇ ਸ਼੍ਰੀਲੰਕਾਈ ਗੇਂਦਬਾਜ਼ਾਂ ਨੂੰ ਦੂਜਾ ਮੌਕਾ ਨਹੀਂ ਦਿੱਤਾ। ਦੋਵੇਂ ਖਿਡਾਰੀਆਂ ਨੇ ਦੂਜੀ ਵਿਕਟ ਲਈ 113 ਗੇਂਦਾਂ ‘ਚ 96 ਦੌੜਾਂ ਜੋੜੀਆਂ ਅਤੇ ਟੀਮ ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਹੀ ਮੈਦਾਨ ਤੋਂ ਵਾਪਸ ਪਰਤੇ। ਰਘੂਵੰਸ਼ੀ 56 ਅਤੇ ਰਾਸ਼ਿਦ 31 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤੀ ਟੀਮ ਨੇ ਅੰਡਰ-19 ਏਸ਼ੀਆ ਕੱਪ ‘ਤੇ ਲਗਾਤਾਰ ਤੀਜੀ ਵਾਰ ਅਤੇ ਕੁੱਲ ਮਿਲਾ ਕੇ 8ਵੀਂ ਵਾਰ ਕਬਜ਼ਾ ਕੀਤਾ।

 ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 38 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਬਣਾਈਆਂ। ਪਰਤੂੰ ਮੈਚ ’ਚ ਦੌਰਾਨ ਮੀਂਹ ਪੈਣ ਕਾਰਨ ਟਾਰਗੇਟ ਨੂੰ ਘਟਾ ਕੇ 102 ਦੌੜਾਂ ਕੀਤਾ ਗਿਆ ਸੀ। ਮੀਂਹ ਕਾਰਨ ਦੋ ਘੰਟੇ ਰੁਕੇ ਮੈਚ ਨੂੰ  38 ਓਵਰਾਂ ਦਾ ਕੀਤਾ ਗਿਆ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 9 ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾਈਆਂ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸ਼੍ਰੀਲੰਕਾ ਲਈ ਗਲਤ ਸਾਬਤ ਹੋਇਆ। ਚੌਥੇ ਓਵਰ ਵਿੱਚ ਰਵੀ ਕੁਮਾਰ ਨੇ ਚਮਿੰਡੂ ਵਿਕਰਮਸਿੰਘੇ ਨੂੰ ਆਊਟ ਕਰਕੇ ਟੀਮ ਨੂੰ ਪਹਿਲਾ ਝਟਕਾ ਦਿੱਤਾ। ਵਿਕਰਮਸਿੰਘੇ 2 ਦੌੜਾਂ ਬਣਾ ਕੇ ਆਊਟ ਹੋ ਗਏ। ਐਸਐਲ ਦੀ ਦੂਜੀ ਵਿਕਟ ਰਾਜ ਬਾਵਾ ਦੇ ਖਾਤੇ ਵਿੱਚ ਆਈ, ਉਨ੍ਹਾਂ ਨੇ ਸ਼ੈਵੋਨ ਡੇਨੀਅਲਸ ਨੂੰ 6 ਦੌੜਾਂ ‘ਤੇ ਆਊਟ ਕੀਤਾ। ਅੰਜਲਾ ਬਾਂਦਾਰਾ 9 ਦੌੜਾਂ ਬਣਾ ਕੇ ਕੌਸ਼ਲ ਤਾਂਬੇ ਦੀ ਗੇਂਦ ‘ਤੇ ਐੱਲ.ਬੀ.ਡਬਲਿਊ. ਕੌਸ਼ਲ ਨੇ ਫਿਰ ਪਵਨ ਪਥੀਰਾਜਾ (4 ਦੌੜਾਂ) ਨੂੰ ਬੋਲਡ ਕੀਤਾ।

shrilanka

ਐਸਐਲ ਦੀ 5ਵੀਂ ਵਿਕਟ ਸਦਾਸ਼ਾ ਰਾਜਪਕਸ਼ੇ (14 ਦੌੜਾਂ) ਦੇ ਰੂਪ ਵਿੱਚ ਡਿੱਗੀ। ਉਸ ਦੀ ਵਿਕਟ ਵਿੱਕੀ ਓਸਤਵਾਲ ਦੇ ਖਾਤੇ ‘ਚ ਆਈ। ਵਿੱਕੀ ਇੱਥੇ ਹੀ ਨਹੀਂ ਰੁਕਿਆ ਅਤੇ ਇਸ ਤੋਂ ਬਾਅਦ ਉਸ ਨੇ ਆਪਣੇ ਇੱਕ ਓਵਰ ਵਿੱਚ ਵਿਰੋਧੀ ਟੀਮ ਨੂੰ 2 ਝਟਕੇ ਦਿੱਤੇ। 27ਵੇਂ ਓਵਰ ‘ਚ ਲੈੱਗ ਸਪਿਨਰ ਵਿੱਕੀ ਨੇ ਕਪਤਾਨ ਡੁਨਿਥ ਵੇਲਾਲੇਜ਼ (9 ਦੌੜਾਂ) ਨੂੰ ਪਹਿਲੀ ਗੇਂਦ ‘ਤੇ ਅਤੇ ਤੀਸਰੀ ਗੇਂਦ ‘ਤੇ ਰਾਨੁਡਾ ਸੋਮਰਾਥਾਨੇ (7 ਦੌੜਾਂ) ਨੂੰ ਆਊਟ ਕੀਤਾ।

ਟੀਮ ਇੰਡੀਆ ਸੱਤ ਵਾਰੀ ਜਿੱਤ ਚੁੱਕੀ ਹੈ ਏਸ਼ੀਆ ਕੱਪ

ਭਾਰਤੀ ਟੀਮ 8ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਖੇਡ ਰਹੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਸੱਤ ਵਾਰ ਏਸ਼ੀਆ ਕੱਪ ਜਿੱਤ ਚੁੱਕੀ ਹੈ। ਉਹ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਸੀ। ਭਾਰਤ 2017 ਵਿੱਚ ਹੀ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਸੀ। ਸ਼੍ਰੀਲੰਕਾਈ ਟੀਮ ਦਾ ਇਹ ਪੰਜਵਾਂ ਫਾਈਨਲ ਹੈ। ਉਹ ਇਸ ਤੋਂ ਪਹਿਲਾਂ 1989, 2003, 2016 ਅਤੇ 2018 ਦਾ ਖਿਤਾਬੀ ਮੈਚ ਖੇਡ ਚੁੱਕੀ ਹੈ। ਸ਼੍ਰੀਲੰਕਾ 2018 ਦੇ ਫਾਈਨਲ ਵਿੱਚ ਭਾਰਤੀ ਟੀਮ ਤੋਂ ਹਾਰ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ