ਨਹਾਉਣ ਗਏ ਦੋ ਨੌਜਵਾਨ ਨਹਿਰ ’ਚ ਡੁੱਬੇ

Canal
ਬਰਨਾਲਾ : ਨਹਿਰ ’ਚ ਨਹਾਉਣ ਗਏ ਦੋ ਨੌਜਵਾਨ ਨਹਿਰ ’ਚ ਡੁੱਬੇ

(ਗੁਰਪ੍ਰੀਤ ਸਿੰਘ) ਬਰਨਾਲਾ। ਹਰੀਗੜ੍ਹ ਨਹਿਰ (Canal) ’ਚ ਨਹਾਉਣ ਗਏ ਦੋ ਨੌਜਵਾਨ ਨਹਿਰ ’ਚ ਡੁੱਬ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਿੰਦਰ ਸਿੰਘ ਪਿੰਦਰਾ ਪੁੱਤਰ ਸੁਰਜੀਤ ਸਿੰਘ , ਵਿਜੇ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਸਰਤਾਜ਼ ਖਾਨ ਪੁੱਤਰ ਨਸੀਮ ਖਾਨ ਵਾਸੀ 25 ਏਕੜ ਬਰਨਾਲਾ ਨਹਿਰ ਵਿੱਚ ਨਹਾਉਣ ਲਈ ਗਏ ਸਨ। ਭਾਵੇਂ ਕਿ ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਨਹੀਂ ਸੀ,ਪਰ ਪਾਣੀ ਖੜ੍ਹਾ ਹੋਣ ਦੇ ਬਾਵਜੂਦ ਵੀ ਗੁਰਪ੍ਰੀਤ ਸਿੰਘ ਅਤੇ ਬਲਕਾਰ ਸਿੰਘ ਜ਼ਿਆਦਾ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਪਾਣੀ ਵਿੱਚ ਡੁੱਬ ਗਏ।

ਇਹ ਵੀ ਪੜ੍ਹੋ  : ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 19 ਤੇ 20 ਜੂਨ ਨੂੰ

ਦੱਸਿਆ ਜਾ ਰਿਹਾ ਹੈ । ਜਿੰਨਾ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂਕਿ ਉਨ੍ਹਾਂ ਦਾ ਸਾਥੀ ਸਰਤਾਜ ਖਾਨ ਪੁੱਤਰ ਨਸੀਮ ਖਾਂਨ ਡੂੰਘੇ ਪਾਣੀ ਦੇ ਡਰ ਕਾਰਨ ਅੱਗੇ ਨਹੀਂ ਗਿਆ ਅਤੇ ਵਾਪਸ ਪਰਤ ਆਇਆ। ਜਿਸ ਨੂੰ ਮੌਕੇ ’ਤੇ ਮੌਜ਼ੂਦ ਲੋਕਾਂ ਵੱਲੋਂ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ।

LEAVE A REPLY

Please enter your comment!
Please enter your name here