ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਤਰਨਤਾਰਨ ’ਚ ਦੋ...

    ਤਰਨਤਾਰਨ ’ਚ ਦੋ ਨੌਜਵਾਨਾਂ ਦਾ ਤੇਜ਼ ਤਰਾਰ ਹਥਿਆਰਾਂ ਨਾਲ ਕਤਲ

    ਦੋਸ਼ੀਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ

    (ਸੱਚ ਕਹੂੰ ਨਿਊਜ਼) ਤਰਨਤਾਰਨ। ਸੂਬੇ ’ਚ ਆਏ ਦਿਨ ਕਤਲ ਦੀਆਂ ਘਟਨਾਵਾਂ ਵਧਦੀਆਂ ਜ ਰਹੀਆਂ ਹਨ। ਤਰਨਤਾਰਨ ’ਚ ਤੇਜ਼ ਹਥਿਆਰਾਂ ਨਾਲ ਦੋ ਨੌਜਵਾਨਾਂ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਕਤਲ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਦੋਵੇਂ ਨੌਜਵਾਨਾਂ ਦਾ ਕਤਲ ਉਸਦੇ ਰਿਸ਼ਤੇਦਾਰਾਂ ਨੇ ਹੀ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਆਪਸ ‘ਚ ਕਰੀਬੀ ਦੋਸਤ ਸਨ। ਪਿੰਡ ਵਾਸੀਆਂ ਨੇ ਘਰ ‘ਚ ਲਾਸ਼ਾਂ ਪਈਆਂ ਦੇਖ ਕੇ ਪੁਲਿਸ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਗੁਰਦਰਸ਼ਨ ਸਿੰਘ ਉਰਫ਼ ਸੋਨਾ (27) ਵਾਸੀ ਪਿੰਡ ਗੁੜਾਈ ਅਤੇ ਸ਼ਿੰਦਰ ਸਿੰਘ (26) ਵਾਸੀ ਪਿੰਡ ਜੰਡ ਜ਼ਿਲ੍ਹਾ ਤਰਨਤਾਰਨ ਪੱਟੀ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

     ਮੌਕੇ ’ਤੇ ਪੁੱਜੇ ਡੀਐਸਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਮਕਾਨ ਮਾਲਕ ਮਲਕੀਤ ਸਿੰਘ ਹੈ। ਇਹ ਕਤਲ ਉਸ ਨੇ ਆਪਣੇ 5 ਸਾਥੀਆਂ ਨਾਲ ਰਲ ਕੇ ਕੀੋਤਾ ਹੈ। ਜਦੋਂ ਗੁਰਦਰਸ਼ਨ ਸਿੰਘ ਅਤੇ ਸ਼ਿੰਦਰ ਘਰ ਪਹੁੰਚੇ ਤਾਂ ਮਲਕੀਤ ਤੋਂ ਇਲਾਵਾ ਪੰਜ ਹੋਰ ਸਾਥੀ ਉੱਥੇ ਮੌਜੂਦ ਸਨ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਤਲ ਕਰਨ ਤੋਂ ਬਾਅਦ ਦੋਵਾਂ ਮ੍ਰਿਤਕਾਂ ਦੇ ਮੋਬਾਈਲ ਫੋਨ ਵੀ ਤੋੜ ਦਿੱਤੇ। ਘਟਨਾ ਵਾਲੀ ਥਾਂ ਤੋਂ ਸਾਫ਼ ਹੈ ਕਿ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਅਤੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ’ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਵਾਂ ਦੀ ਲਾਸ਼ਾਂ ਨੂੰ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here