ਦਿੱਲੀ ’ਚ ਦੋ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ, ਹਾਲਾਤ ਗੰਭੀਰ

Stabbed Delhi

ਦਿੱਲੀ ’ਚ ਦੋ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ, ਹਾਲਾਤ ਗੰਭੀਰ

ਨਵੀਂ ਦਿੱਲੀ। ਦਿੱਲੀ ਦੇ ਮੰਗੋਲਪੁਰੀ ਇਲਾਕੇ ’ਚ ਮਾਮੂਲੀ ਝਗੜੇ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ ਹੋ ਗਿਆ। ਝਗੜੇ ਨੂੰ ਲੈ ਕੇ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਦੋ ਨੌਜਵਾਨਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜਖਮੀ ਹੋਏ ਨੌਜਵਾਨਾਂ ਦੀ ਪਛਾਣ ਸਨੀ ਤੇ ਭਾਰਤ ਵਜੋਂ ਹੋਈ ਹੈ ਇਹ ਦੋਵੇਂ ਮੰਗੋਲਪੁਰੀ ਵਾਈ ਬਲਾਕ ’ਚ ਮੈਕੇਨਿਕ ਦਾ ਕੰਮ ਕਰਦੇ ਹਨ. ਜਖਮੀਆਂ ਨੂੰ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੇ ਉਨਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਸਨੀ ਤੇ ਭਾਰਤ ਰੋਜ਼ਾਨਾ ਵਾਂਗ ਆਪਣੀ ਦੁਕਾਨ ’ਤੇ ਕੰਮ ਕਰ ਰਹੇ ਸਨ। ਇਸ ਦੌਰਾਨ ਗੁਆਂਢ ਦੇ ਹੀ ਇੱਕ ਦੁਕਾਨਦਾਰ ਨਾਲ ਸਵੇਰੇ ਉਸਦੀ ਕਿਸ ਗੱਲ ਨੂੰ ਲੈ ਕੇ ਕਹਾਸੁਣਈ ਹੋ ਗਈ ਸੀ। ਹਾਲਾਂਕਿ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਉਨਾਂ ਨੂੰ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਸੀ। ਪਰ ਦੂਜੀ ਧਿਰ ਦੇ ਲੋਕ ਸ਼ਾਂਤ ਨਹੀਂ ਹੋਏ ਤੇ ਬਦਲਾ ਲੈਣ ਦੀ ਠਾਣ ਲਈ। ਸ਼ਾਮ ਦੇ ਸਮੇਂ ਅਚਾਨਕ ਦਰਜਨ ਭਰ ਦੇ ਕਰੀਬ ਲੋਕ ਆਏ ਤੇ ਉਨਾਂ ਨੇ ਸੰਨੀ ਤੇ ਭਾਰਤ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਦੋਵੇ ਜਣੇ ਗੰਭੀਰ ਜਖਮੀ ਹੋ ਗਏ ਤੇ ਹਮਲਾਵਰ ਮੌਕੇ ਤੋਂ ਭੱਜ ਗਏ।

ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਸ-ਪਾਸ ਦੇ ਦੁਕਾਨਦਾਰਤੇ ਲੋਕ ਡਰੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਦਿਨ-ਦਿਹਾੜੇ ਬਦਮਾਸਾਂ ਵੱਲੋਂ ਸ਼ਰੇਆਮ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ ਕਰਨਾ ਇਹ ਸਾਬਿਤ ਕਰ ਰਿਹਾ ਹੈ ਇਨਾਂ ਬਦਮਾਸ਼ਾਂ ਨੂੰ ਤਰ੍ਹਾਂ ਦੇ ਕਾਨੂੰਨ ਦਾ ਡਰ ਨਹੀਂ ਹੈ। ਹਾਲਾਂਕਿ ਪੁਲਿਸ ਨੇ ਇਨਾਂ ਬਦਮਾਸ਼ਾਂ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here