ਪੁਲ ’ਤੇ ਹੋਈ ਮੋਟਰਸਾਇਕਲਾਂ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਇੱਕ ਫੱਟੜ

Road Accident

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਦੇ ਲੁਹਾਰਾ ਪੁਲ ’ਤੇ ਰੋਸ਼ਨੀ ਨਾ ਹੋਣ ਕਾਰਨ ਦੋ ਮੋਟਰਸਾਇਕਲਾਂ ਦੀ ਆਪਸ ’ਚ ਸਿੱਧੀ ਟੱਕਰ ਹੋ ਗਿਆ। ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਤੇ ਇੱਕ ਨੋਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਆਪਣੇ ਭਰਾ ਗੁਰਪ੍ਰੀਤ ਸਿੰਘ ਨਾਲ ਆਪਣੇ ਮੋਟਰਸਾਇਕਲ ’ਤੇ ਕਿਸੇ ਕੰਮ ਲਈ ਫ਼ਿਰੋਜਪੁਰ ਰੋਡ ਵੱਲ ਨੂੰ ਜਾ ਰਹੇ ਸਨ। ਜਿਉਂ ਹੀ ਉਹ ਲੁਹਾਰਾ ਪੁਲ ਨਜ਼ਦੀਕ ਪਹੁੰਚੇ ਤਾਂ ਪੁਲ ’ਤੇ ਰੌਸ਼ਨੀ ਘੱਟ ਹੋਣ ਕਾਰਨ ਉਨਾਂ ਨੂੰ ਅੱਗੋਂ ਆ ਰਿਹਾ ਮੋਟਰਸਾਇਕਲ ਦਿਖਾਈ ਨਾ ਦਿੱਤਾ। (Road Accident)

ਜਿਸ ਕਾਰਨ ਉਨਾਂ ਦੀ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਇਕਲ ਨਾਲ ਸਿੱਧੀ ਟੱਕਰ ਹੋ ਗਈ। ਜਿਸ ’ਚ ਇੱਕ ਦੀ ਥਾਏਂ ਮੌਤ ਹੋ ਗਈ। ਜਦਕਿ ਦੋ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਜਿੰਨਾਂ ’ਚੋਂ ਇੱਕ ਹੋਰ ਨੌਜਵਾਨ ਨੂੰ ਹਸਪਤਾਲ ’ਚ ਡਾਕਟਰਾਂ ਨੇ ਮਿ੍ਰਤਕ ਘੋਸ਼ਿਤ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਜਖ਼ਮੀ ਗੁਰਪ੍ਰੀਤ ਸਿੰਘ ਦੀ ਹਾਲਤ ਵੀ ਨਾਜੁਕ ਦੱਸੀ ਜਾ ਰਿਹਾ ਹੈ। ਪੁਲਿਸ ਮੁਤਾਬਕ ਮਿ੍ਰਤਕਾਂ ਦੀ ਪਹਿਚਾਣ ਮਨਪੀ੍ਰਤ ਸਿੰਘ ਤੇ ਅਰੁਣ ਕੁਮਾਰ ਵਜੋਂ ਹੋਈ ਹੈ। ਜਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਗਈ ਹੈ। (Road Accident)

Also Read : ਕੀ ਤੁਹਾਡੀ ਗੱਡੀ ’ਤੇ ਵੀ ਨਹੀਂ ਹੈ ਹਾਈ ਸਕਿਊਰਿਟੀ ਨੰਬਰ ਪਲੇਟ? ਤਾਂ ਪਵੇਗਾ 5000 ਰੁਪਏ ਜ਼ੁਰਮਾਨਾ