ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Patiala News:...

    Patiala News: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਦੋ ਸਾਲਾਂ ਮਾਸੂਮ ਦੀ ਮੌਤ

    Patiala News

    ਸਨੌਰ (ਰਾਮ ਸਰੂਪ ਪੰਜੋਲਾ)। ਚੌਂਕੀ ਭੁਨਰਹੇੜੀ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ 2 ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਮਿ੍ਰਤਕ ਬੱਚਾ ਘਰ ’ਚ ਖੇਡ ਰਿਹਾ ਸੀ ਜਦਕਿ ਉਸ ਦਾ ਪਿਤਾ ਵੀ ਘਰ ’ਚ ਸਰਵਿਸ ਸਟੇਸ਼ਨ ਚਲਾਉਂਦਾ ਹੈ। ਮਿ੍ਰਤਕ ਬੱਚੇ ਦੇ ਚਾਚਾ ਲਖਵੀਰ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਅਮਨਦੀਪ ਦੇ ਦੋ ਲੜਕੇ ਹਨ ਅਤੇ ਉਸ ਦੇ ਛੋਟੇ ਪੁੱਤਰ ਦੀ ਬਾਥਰੂਮ ’ਚ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਦੇ ਸਾਰੇ ਮੈਂਬਰ ਘਰ ’ਚ ਮੌਜੂਦ ਸਨ ਪਰ ਪਤਾ ਨਹੀਂ ਲੱਗਾ ਕਿ ਬੱਚਾ ਕਦੋਂ ਬਾਥਰੂਮ ਗਿਆ, ਜਦੋਂ ਉਨ੍ਹਾਂ ਨੇ ਉਸ ਦੀ ਤਲਾਸ਼ ਕੀਤੀ ਤਾਂ ਉਹ ਬਾਥਰੂਮ ’ਚੋਂ ਬਾਲਟੀ ਚ ਪਿਆ ਮਿਲਿਆ। ਤੁਰੰਤ ਬੱਚ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। (Patiala News)

    LEAVE A REPLY

    Please enter your comment!
    Please enter your name here