ਪਟਿਆਲਾ ’ਚ ਤੇਜ਼ ਤਰਾਰ ਹਥਿਆਰਾਂ ਨਾਲ ਦੋ ਔਰਤਾਂ ਦਾ ਕਤਲ

muders

ਗੱਡੀ ’ਚ ਆਏ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ

  • ਕਸਬਾ ਭੁਨਰਹੇੜੀ ’ਚ ਕੀਤਾ ਗਿਆ ਕਤਲ

(ਸੱਚ ਕਹੂੰ ਨਿਊਜ਼) ਪਟਿਆਲਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਜ਼ਿਲ੍ਹਾ ਪਟਿਆਲਾ ’ਚ ਦੋ ਔਰਤਾਂ ਦਾ ਕਤਲ ਕਰ ਦਿੱਤਾ ਗਿਆ। ਪੰਜਾਬ ’ਚ ਕਾਨੂੰਨ ਵਿਵਸਥਾ ਡਾਵਾਂਡੋਲ ਹੁੰਦੀ ਜਾ ਰਹੀ ਹੈ ਤੇ ਪੰਜਾਬ ’ਚ ਕਤਲ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।  ਹੁਣ ਤਾਜ਼ਾ ਘਟਨਾ ਜ਼ਿਲ੍ਹਾ ਪਟਿਆਲਾ ਦੇ ਭੁਨਰਹੇੜੀ ਦੀ ਜਿੱਥੇ ਦੋ ਔਰਤਾਂ ਦਾ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ’ਚ ਇੱਕ ਮਹਿਲਾ ਤਿੰਨ ਬੱਚਿਆਂ ਦੀ ਮਾਂ ਹੈ ਤੇ ਦੂਜੀ ਲੜਕੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ  ਕੁਝ ਦਿਨ ਪਹਿਲਾਂ ਹੀ ਇਸ ਪਿੰਡ ’ਚ ਆ ਕੇ ਰਹਿਣ ਲੱਗ ਪਈ ਸੀ। ਹਮਲਾਵਰ ਗੱਡੀ ’ਚ ਆਏ ਸਨ ਤੇ ਤੇਜ਼ਧਾਰ ਹਥਿਆਰਾਂ ਨਾਲ ਔਰਤਾਂ ’ਤੇ ਹਮਲਾ ਕਰ ਦਿੱਤ। ਦੋਵਾਂ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲੇ ਤੋਂ ਬਾਅਦ ਕਾਤਲ ਫਰਾਰ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here