Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਰੀਜਾਂ ਦੇ ਇਲਾਜ ਲਈ ਐਮਰਜੈਂਸੀ ਦੇ ਵਿੱਚ ਖੂਨਦਾਨ ਕਰਕੇ ਮਰੀਜ਼ਾਂ ਦੀ ਜਾਣ ਬਚਾ ਕੇ ਇਨਸਾਨੀਅਤ ਦਾ ਸੱਚਾ ਫਰਜ ਅਦਾ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਨਾਮ ਬਲਾਕ ਦੇ ਪਿੰਡ ਸ਼ੇਰੋਂ ਦੇ ਜੈਪਾਲ ਇੰਸਾਂ (ਫੌਜੀ) ਅਤੇ ਸਤਿਗੁਰ ਸਿੰਘ ਇੰਸਾਂ ਨੇ ਇੱਕ ਮਰੀਜ਼ ਦੇ ਇਲਾਜ ਲਈ ਐਮਰਜੈਂਸੀ ਦੇ ਵਿੱਚ ਪੁੱਜ ਕੇ ਦੋਵਾਂ ਸੇਵਾਦਾਰਾਂ ਨੇ ਇੱਕ-ਇੱਕ ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ ਹੈ ਉੱਥੇ ਹੀ ਖੂਨਦਾਨ ਕਰਨ ‘ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੋਵਾਂ ਸੇਵਾਦਾਰਾਂ ਦਾ ਦਿਲ ਤੋਂ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਜੈਪਾਲ ਇੰਸਾਂ (ਫੌਜੀ) ਇਸ ਤੋ ਪਹਿਲਾਂ 5 ਵਾਰ ਅਤੇ ਸਤਿਗੁਰ ਇੰਸਾਂ 11 ਵਾਰ ਖ਼ੂਨਦਾਨ ਕਰ ਚੁੱਕੇ ਹਨ।
Read Also : ਕੰਗਨਾ ਰਨੌਤ ਬਠਿੰਡਾ ਅਦਾਲਤ ’ਚ ਪੇਸ਼, ਜਾਣੋ ਕਿਸ ਮਾਮਲੇ ‘ਚ ਹੈ ਪੇਸ਼ੀ














