ਸਪੇਨ ‘ਚ ਦੋ ਰੇਲ ਗੱਡੀਆਂ ਟਕਰਾਈਆਂ

Two Trains Collide In Spain

ਇੱਕ ਦੀ ਮੌਤ, 95 ਜ਼ਖਮੀ

ਮੈਡ੍ਰਿਡ, ਏਜੰਸੀ। ਸਪੇਨ ਦੇ ਮਨਰੇਸਾ ਅਤੇ ਸੇਂਟ ਵਿੰਸੇਂਕ ਡੀ ਕਾਸਟੇਲਲੇਟ ਦਰਮਿਆਨ ਸ਼ੁੱਕਰਵਾਰ ਨੂੰ ਦੋ ਰੇਲ ਗੱਡੀਆਂ ਟਕਰਾਉਣ ਨਾਲ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 95 ਲੋਕ ਜ਼ਖਮੀ ਹੋ ਗਏ। ਰਾਜ ਸਰਕਾਰ ਦੇ ਰੇਲਵੇ ਸੰਰਚਨਾ ਪ੍ਰਬੰਧਕ ਏਡੀਆਈਐਪ ਨੇ ਆਪਣੇ ਬਿਆਨ ‘ਚ ਇਹ ਜਾਣਕਾਰੀ ਦਿੰਤੀ। ਬਾਰਸੀਲੋਨਾ ਸ਼ਹਿਰ ਦੇ ਉਦਯੋਗਿਕ ਖੇਤਰ ਦੇ ਦੋ ਸ਼ਹਿਰਾਂ ਨੂੰ ਜੋੜਨ ਵਾਲੀ ਰੇਲ ਲਾਈਨ ‘ਤੇ ਦੋ ਰੇਲ ਗੱਡੀਆਂ ‘ਚ ਆਹਮੋ ਸਾਹਮਣੇ ਟੱਕਰ ਹੋਈ ਜਿਸ ‘ਚ ਰੇਲ ਗੱਡੀ ਚਾਲਕ ਦੀ ਮੌਤ ਹੋ ਗਈ। (Spain)

ਰਾਜ ਸਰਕਾਰ ਦੇ ਰੇਲਵੇ ਆਪਰੇਟਰ ਰੇਂਫੇ ਆਪਰਾਡੋਰਾ ਅਨੁਸਾਰ ਰੇਲ ਗੱਡੀਆਂ ‘ਚ ਆਹਮੋ ਸਾਹਮਣੇ ਦੀ ਟੱਕਰ ‘ਚ ਰੇਲ ਗੱਡੀ ਚਾਲਕ ਦੀ ਮੌਤ ਹੋ ਗਈ। ਸਥਾਨਕ ਆਪਾਤ ਸੇਵਾ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਦੁਰਘਟਨਾ ‘ਚ 95 ਲੋਕ ਜ਼ਖਮੀ ਹੋ ਗਏ ਹਨ ਜਿਸ ‘ਚ ਤਿੰਨ ਗੰਭੀਰ ਜ਼ਖਮੀ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here