ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home Breaking News ਸਕੂਲ ਪੜ੍ਹਨ ਗਈ...

    ਸਕੂਲ ਪੜ੍ਹਨ ਗਈਆਂ ਦੋ ਵਿਦਿਆਰਥਣਾਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ 

    Lehragaga News
    ਗੁਮਸੁਦਾ ਕੁੜੀਆਂ ਦੀ ਫਾਈਲ ਫੋਟੋ।

    ਪਰਿਵਾਰ ਵੱਲੋਂ ਭਾਲ ਜਾਰੀ

    (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਲਹਿਰਾਗਾਗਾ ਸ਼ਹਿਰ ਦੇ ਵਾਰਡ ਨੰਬਰ 9 ਦੀਆਂ ਸਕੂਲ ਪੜ੍ਹਨ ਗਈਆਂ ਦੋ ਕੁੜੀਆਂ ਦਾ ਲਾਪਤਾ ਹੋ ਗਈਆਂ ਜਿਨ੍ਹਾਂ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਚੱਲਿਆ। ਵਾਰਡ ਨੰਬਰ 9 ਦੇ ਸਾਬਕਾ ਕੌਂਸਲਰ ਸਤਪਾਲ ਸਿੰਘ ਪਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਗੁਆਂਢ ਵਿੱਚੋਂ ਦੋ ਕੁੜੀਆਂ ਉਮਰ ਲਗਭਗ 14 ਸਾਲ ਜੋ ਕਿ ਸੋਮਵਾਰ ਨੂੰ ਤਿਆਰ ਹੋ ਕੇ ਲਹਿਰਾਗਾਗਾ ਦੇ ਸਕੂਲ ’ਚ ਪੜ੍ਹਨ ਗਈਆਂ ਸਨ। ਪਰਿਵਾਰ ਨੇ ਦੱਸਿਆ ਕਿ ਦੋਵੇਂ ਕੁੜੀਆਂ ਸਕੂਲ ਪਹੁੰਚੀਆਂ ਹੀ ਨਹੀਂ ਜਿਨਾਂ ਦੀ ਭਾਲ ਅਸੀਂ ਪੂਰੇ ਸ਼ਹਿਰ ਦੇ ਵਿੱਚ ਕੀਤੀ ਪਰ ਦੋਵੇਂ ਕੁੜੀਆਂ ਕਿਤੇ ਨਹੀਂ ਲੱਭੀਆਂ। Lehragaga News

    ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਲੜੇਗਾ ਚੋਣ 

    ਦੋਵਾਂ ਕੁੜੀਆਂ ਦੀ ਗੁਮਸ਼ੁਦਾ ਦੀ ਰਿਪੋਰਟ ਪੁਲਿਸ ਕੋਲ ਲਿਖਵਾ ਦਿੱਤੀ ਹੈ ਪੁਲਿਸ ਦੀ ਮੱਦਦ ਦੇ ਨਾਲ ਸੀਸੀਟੀਵੀ ਕੈਮਰੇ ਫਰੋਲੇ ਗਏ ਹਨ ਪਰ ਕੋਈ ਜਾਣਕਾਰੀ ਸਾਹਮਣੇ ਨਿਕਲ ਕੇ ਨਹੀਂ ਆਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੋਸਲ ਮੀਡੀਆ ’ਤੇ ਵੀ ਤੇਜ਼ੀ ਨਾਲ ਦੋਵਾਂ ਕੁੜੀਆਂ ਦੇ ਗੁੰਮਸ਼ੁਦਾ ਦੀ ਪੋਸਟ ਵਾਇਰਲ ਹੋ ਰਹੀ ਹੈ। ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਹ ਦੋ ਕੁੜੀਆਂ ਕਿਤੇ ਵੀ ਮਿਲਦੀਆਂ ਹਨ ਤਾਂ ਉਹ ਪਰਿਵਾਰ ਨਾਲ ਜ਼ਰੂਰ ਸੰਪਰਕ ਕਰਨ। Lehragaga News

    LEAVE A REPLY

    Please enter your comment!
    Please enter your name here