ਹਾਦਸੇ’ ਚ ਡਰਾਈਵਰ ਤੇ ਕਈ ਬੱਚੇ ਜ਼ਖਮੀ
Mohali Bus Accident: (ਐੱਮ ਕੇ ਸ਼ਾਇਨਾ) ਮੋਹਾਲੀ। ਵੀਰਵਾਰ ਸਵੇਰੇ ਸਾਢੇ ਸੱਤ ਮੋਹਾਲੀ ਦੇ ਖਰੜ ਕੁਰਾਲੀ ਹਾਈਵੇਅ ’ਤੇ ਧੁੰਦ ਕਾਰਨ ਦੋ ਸਕੂਲੀ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਬੱਚੇ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿਚ ਇਕ ਬੱਸ ਡਰਾਈਵਰ ਦੀ ਲੱਤ ਟੁੱਟ ਗਈ, ਜਦੋਂ ਕਿ ਦੂਜੇ ਡਰਾਈਵਰ ਦੇ ਸਿਰ ’ਤੇ ਛੇ ਟਾਂਕੇ ਲੱਗੇ।
ਇਹ ਵੀ ਪੜ੍ਹੋ: Fertilizer Black Marketing: ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਖੈਰ ਨਹੀਂ, ਹੁਣ ਲੱਗੇਗਾ ਐਨਐਸਏ
ਹਾਦਸੇ ਵਿੱਚ ਤਿੰਨ ਬੱਚੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇੱਕ ਨਿਗਰਾਨੀ ਹੇਠ ਹੈ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਬੱਸ ਡਰਾਈਵਰਾਂ ਨੂੰ ਵੇਖਣ ਵਿਚ ਮੁਸ਼ਕਿਲ ਆਈ। ਸੇਂਟ ਐਜ਼ਰਾ ਅਤੇ ਡੀਪੀਐਸ ਸਕੂਲ ਦੀਆਂ ਬੱਸਾਂ ਆਪਸ ਵਿਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਦੋਵਾਂ ਸਕੂਲਾਂ ਦੇ ਸਟਾਫ਼ ਮੌਕੇ ’ਤੇ ਪਹੁੰਚ ਗਏ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦੱਸ ਦਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਮੌਸਮ ਵਿਭਾਗ ਅਨੁਸਾਰ, ਇਸ ਤਰ੍ਹਾਂ ਦੀ ਸੰਘਣੀ ਧੁੰਦ ਕਈ ਦਿਨਾਂ ਤੱਕ ਜਾਰੀ ਰਹੇਗੀ। ਇਸ ਕਾਰਨ ਦ੍ਰਿਸ਼ਟੀ ਕਾਫ਼ੀ ਘੱਟ ਜਾਵੇਗੀ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅਜੇ ਵੀ ਕਾਫ਼ੀ ਅੰਤਰ ਹੈ। ਸਵੇਰ ਦੀ ਸੰਘਣੀ ਧੁੰਦ ਤੋਂ ਬਾਅਦ ਸੂਰਜ ਘੱਟ ਹੀ ਦਿਖਾਈ ਦਿੰਦਾ ਹੈ। Mohali Bus Accident














