ਯੂਪੀ ਤੋਂ ਸਸਤੇ ਭਾਅ ’ਚ ਖਰੀਦ ਕੇ ਮਹਿੰਗੇ ਭਾਅ ਵੇਚਦੇ ਸਨ ਹਥਿਆਰ, ਚੜ੍ਹੇ ਪੁਲਿਸ ਅੜਿੱਕੇ

Crime News
ਮੋਹਾਲੀ : ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਫਸਰ।

ਦੋ ਵਿਅਕਤੀ ਨਜਾਇਜ਼ ਅਸਲੇ ਸਮੇਤ ਕਾਬੂ \ Crime News

(ਐੱਮ ਕੇ ਸ਼ਾਇਨਾ) ਮੋਹਾਲੀ। ਮੋਹਾਲੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਜਾਣਾਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਮੁਹਿੰਮ ਦੌਰਾਨ ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਡੇਰਾਬੱਸੀ ਦੇ ਏਰੀਆ ਵਿੱਚੋਂ ਦੋ ਵਿਅਕਤੀਆਂ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕਰਕੇ ਨਜਾਇਜ਼ ਅਸਲਾ ਬਰਾਮਦ ਕੀਤਾ ਗਿਆ ਹੈ। Crime News

ਇਹ ਵੀ ਪੜ੍ਹੋ: ਸਿਹਤ ਵਿਭਾਗ ਵੱਲੋਂ ਆਈਸ ਫੈਕਟਰੀ ’ਚ ਚਾਣਚੱਕ ਛਾਪੇਮਾਰੀ

ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12.07.2024 ਨੂੰ ਥਾਣਾ ਡੇਰਾਬਸੀ, ਮੋਹਾਲੀ ਵਿੱਚ ਮੁਲਜ਼ਮ ਸੋਨੂੰ ਕੁਮਾਰ ਪੁੱਤਰ ਧਰਮਿੰਦਰ ਰਾਏ ਵਾਸੀ ਤ੍ਰਿਵੇਦੀ ਕੈਂਪ, ਮੁਬਾਰਿਕਪੁਰ, ਥਾਣਾ ਡੇਰਾਬੱਸੀ, ਮੋਹਾਲੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਇੱਕ ਨਜਾਇਜ਼ ਦੇਸੀ 32 ਬੋਰ ਪਿਸਟਲ ਬ੍ਰਾਮਦ ਕੀਤਾ ਗਿਆ ਸੀ, ਜਿਸ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਸੋਨੂੰ ਕੁਮਾਰ ਦੀ ਨਿਸ਼ਾਨਦੇਹੀ ’ਤੇ 03 ਦੇਸੀ ਕੱਟੇ 315 ਬੋਰ (7.65 ਐਮ.ਐਮ) ਸਮੇਤ 02 ਜਿੰਦਾ ਰੋਂਦ ਅਤੇ ਇਕ ਦੋਨਾਲੀ ਬ੍ਰਾਮਦ ਕੀਤੇ ਗਏ ਹਨ।

ਪੰਜਾਬ ਤੇ ਹਰਿਆਣਾ ਵਿੱਚ ਮਹਿੰਗੇ ਭਾਅ ਵਿੱਚ ਵੇਚਦੇ ਸਨ ਹਥਿਆਰ

ਮੁਲਜ਼ਮ ਸੋਨੂੰ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਲੀਗੜ੍ਹ, ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ’ਤੇ ਹਥਿਆਰ ਖਰੀਦ ਕੇ ਮਹਿੰਗੇ ਭਾਅ ’ਤੇ ਪੰਜਾਬ ਤੇ ਹਰਿਆਣਾ ਦੇ ਏਰੀਆ ਵਿਚ ਆ ਕੇ ਵੇਚਦਾ ਹੈ। ਉਸ ਨੇ ਤਫ਼ਤੀਸ਼ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਹਲਦਵਾਨੀ, ਨੈਨੀਤਾਲ ਉਤਰਾਖੰਡ ਵਿਖੇ ਇਕ ਸੁਨਿਆਰੇ ਨੂੰ ਵਾਟਸਅੱਪ ਕਾਲ ਕਰਕੇ ਲੌਰੈਂਸ ਬਿਸ਼ਨੋਈ ਦੇ ਨਾਂਅ ’ਤੇ ਫਿਰੌਤੀ ਦੀ ਮੰਗ ਵੀ ਕੀਤੀ ਸੀ, ਜੋ ਥਾਣਾ ਹਲਦਵਾਨੀ (ਉਤਰਾਖੰਡ) ਵਿਖੇ ਤਾਲਮੇਲ ਕਰਨ ਤੋ ਪਤਾ ਲੱਗਾ ਕਿ ਸੋਨੂੰ ਕੁਮਾਰ ਵੱਲੋਂ ਫਿਰੌਤੀ ਮੰਗਣ ਸਬੰਧੀ ਨੈਨੀਤਾਲ ਵਿਖੇ ਮੁਕੱਦਮਾ ਦਰਜ ਹੈ। Crime News

ਡਾ. ਗਰਗ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਵੱਖਰੇ ਮੁਕੱਦਮੇ ’ਚ ਵਰੁਣ ਪਾਠਕ ਪੁੱਤਰ ਓਮ ਪ੍ਰਕਾਸ਼ ਵਾਸੀ ਫਿਰੋਜ਼ਪੁਰ,ਨੂੰ ਗ੍ਰਿਫ਼ਤਾਰ ਕਰਕੇ 02 ਨਜਾਇਜ਼ ਦੇਸੀ ਕੱਟੇ ਬ੍ਰਾਮਦ ਕੀਤੇ ਗਏ ਹਨ। ਉਸ ਉੱਤੇ ਵੀ ਹਥਿਆਰ ਸਪਲਾਈ ਕਰਨ ਦੇ ਦੋਸ਼ ਹਨ। ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।